ਧਰਮ ਪਰਿਵਰਤਨ ਕਰਵਾਉਣ ਵਾਲੇ ਚਰਚ ਦੇ ਪਾਦਰੀ ਤੇ ਹੋਰਨਾਂ ਤੇ ਤੁਰੰਤ ਮੁਕੱਦਮਾ ਦਰਜ ਕਰਨ ਦੀ ਮੰਗ: ਸਿੱਖ ਤਾਲਮੇਲ ਕਮੇਟੀ

ਜਲੰਧਰ, (ਸੰਜੇ ਸ਼ਰਮਾ)-ਮਹਾਰਾਸ਼ਟਰ ਦੇ ਇੱਕ ਹਿੰਦੂ ਪਰਿਵਾਰ ਦੀ 17 ਸਾਲਾ ਕੈਂਸਰ ਪੀਡ਼ਤ ਲਡ਼ਕੀ ਨੂੰ ਸਿਹਤਯਾਬ ਕਰਨ ਦੇ ਨਾਮ ਤੇ ਤਾਜਪੁਰ ਚਰਚ ਦੇ ਪਾਦਰੀ ਅਤੇ ਹੋਰ ਪ੍ਰਬੰਧਕਾਂ ਵੱਲੋਂ ਬਿਮਾਰ ਬੱਚੀ ਤੋਂ ਪੈਸਾ ਵੀ ਹੜੱਪ ਲਏ ਅਤੇ ਉਸ ਦਾ ਧਰਮ ਪਰਿਵਰਤਨ ਕਰਵਾਉਣ ਦੀ ਸਿੱਖ ਤਾਲਮੇਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਹੈ ਸਿੱਖ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਿੰਦਰ ਸਿੰਘ ਦਸਮੇਸ਼ ਨਗਰ ਸਤਪਾਲ ਸਿੰਘ ਸਿਦਕੀ ਅਤੇ ਹਰਜੋਤ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕੀ ਪਿਛਲੀ ਕਾਫ਼ੀ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਹੈ ਕੁਝ ਇਸ ਤਰ੍ਹਾਂ ਦੇ ਅਖੌਤੀ ਪਾਦਰੀ ਬਿਮਾਰੀਆਂ ਤੋਂ ਠੀਕ ਕਰਨ ਦੇ ਨਾਮ ਤੇ ਅਤੇ ਪੈਸੇ ਆਦਿ ਦਾ ਲਾਲਚ ਦੇ ਕੇ ਗ਼ਰੀਬ ਸਿੱਖ ਹਿੰਦੂ ਅਤੇ ਦਲਿਤ ਪਰਿਵਾਰਾਂ ਦਾ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਜਿਸਨੂੰ ਸਿੱਖ ਤਾਲਮੇਲ ਕਮੇਟੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਹਰ ਧਰਮ ਨੂੰ ਹੱਕ ਹੈ ਉਹ ਆਪਣੇ ਧਰਮ ਦਾ ਪ੍ਰਚਾਰ ਕਰੇ ਪਰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਝੂਠੇ ਲਾਰੇ ਲਾ ਕੇ ਪੈਸੇ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਂਦਾ ਫਿਰੇ ਅਗਰ ਜਲੰਧਰ ਵਿਚ ਕਿਸੇ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਅਗਰ ਕੋਈ ਇਸ ਤਰ੍ਹਾਂ ਦਾ ਲਾਲਚ ਦਿੰਦਾ ਹੋਇਆ ਤਾਂ ਸਿੱਖ ਤਾਲਮੇਲ ਕਮੇਟੀ ਤੁਰੰਤ ਕਾਰਵਾਈ ਕਰੇਗੀ ਉਕਤ ਆਗੂਆਂ ਨੇ ਦਿਹਾਤੀ ਪੁਲੀਸ ਦੇ ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਤੁਰੰਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤਾਂ ਕਿ ਕੋਈ ਵਿਅਕਤੀ ਫ਼ਿਰ ਇਸ ਤਰ੍ਹਾਂ ਦੀ ਜੁਰਅਤ ਨਾ ਕਰ ਸਕੇ ਇਸ ਮੌਕੇ ਤੇ ਹਰਪ੍ਰੀਤ ਸਿੰਘ ਰੌਬਿਨ ਗੁਰਜੀਤ ਸਿੰਘ ਸਤਨਾਮੀਆ ਪ੍ਰਭਜੋਤ ਸਿੰਘ ਖਾਲਸਾ ਹਰਪਾਲ ਸਿੰਘ ਪਾਲੀ ਚੱਢਾ ਗੁਰਵਿੰਦਰ ਸਿੰਘ ਨਾਗੀ ਗੁਰਵਿੰਦਰ ਸਿੰਘ ਸਿੱਧੂ ਸੰਨੀ ਓਬਰਾਏ ਅਮਨਦੀਪ ਸਿੰਘ ਬੱਗਾ ਗੁਰਦੀਪ ਸਿੰਘ ਲੱਕੀ ਲਖਬੀਰ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਰਵਿੰਦਰਪਾਲ ਸਿੰਘ ਬਬਲੂ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਵਿੱਕੀ ਖਾਲਸਾ ਸਨੀ ਰਠੌੜ ਜਤਿੰਦਰ ਸਿੰਘ ਕੋਹਲੀ ਬਲਜੀਤ ਸਿੰਘ ਸ਼ੰਟੀ ਬਾਬਾ ਹਰਜੀਤ ਸਿੰਘ ਸਰਬਜੀਤ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *