ਦੋਸ਼ੀਆ ਦੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਮੰਗ ਪੱਤਰ ਸੌਂਪੀ

ਜਲੰਧਰ, (ਬਿਊਰੋ)-ਥਾਣਾ ਫਿਲੌਰ ‘ਚ ਪੈਦੇ ਪਿੰਡ ਨਵਾਂ ਖੈਹਰਾਬੇਟ ਨਿਵਾਸੀ  ਜਰਨੈਲ ਸਿੰਘ (45 ) ਦਾ ਕਤਲ 2 ਸਾਲ ਪਹਿਲਾਂ ਨੂੰ ਮੇਸ਼ੀ, ਚੰਦੀ, ਕਾਕਾ ਅਤੇ ਮੰਗਾ ਨਾਮ ਦੇ ਦੋਸ਼ੀਆਂ ਵੱਲੋਂ ਕੀਤਾ ਗਿਆ ਸੀ। ਪੁਲਿਸ ਵੱਲੋਂ ਕੋਈ ਪੁਖਤਾ ਕਾਰਵਾਈ ਨਾ ਕੀਤੀ ਗਈ, ਜਿਸ ਦੀ ਸ਼ਿਕਾਇਤ ਸ਼ਥੀ ਮਤੀ ਦਰਸ਼ਨਾ ਵਿਧਵਾ ਸ਼੍ਰੀ ਜਰਨੈਲ ਸਿੰਘ ਨੇ ਆਪਣੇ ਰਿਸ਼ਤੇਦਾਰ ਅਤੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਜਲੰਧਰ ਦੇ ਐਸ. ਐਸ.ਪੀ. ਦਿਹਾਤੀ ਨੂੰ ਕੀਤੀ ਕਿ ਦੋਸ਼ੀਆਂ ਉਪਰ ਕਾਰਵਾਈ ਕਰਕੇ ਉਨ੍ਹਾਂ ਨੂੰ ਸ਼ਖਤ ਸਜਾ ਦਿੱਤੀ ਜਾਵੇ। ਸ਼੍ਰੀਮਤੀ ਦਰਸ਼ਨਾ ਨੂੰ ਦੱਸਿਆ ਕਿ ਐਸ.ਐਸ.ਪੀ. ਜਲੰਧਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸਲ ਦੋਸ਼ੀਆ ਦੀ ਭਾਲ ਕਰਕੇ ਉਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦੇ ਵਕੀਲ ਐਡਵੋਕੇਟ ਹਰਭਜਨ ਸਾਂਪਲਾ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *