ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਪੁਲਿਸ ਨੇ ਬਿਨਾਂ ਮਾਸਕ ਚਲਾਨ ਕੱਟਿਆ

ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਵੀਰਵਾਰ ਨੂੰ ਫਗਵਾੜਾ ਵਿਚ ਪੁਲਿਸ ਨੇ ਬਿਨਾਂ ਮਾਸਕ ਫੜੇ ਜਾਣ `ਤੇ ਚਲਾਨ ਕੱਟ ਦਿੱਤਾ। ਮਾਸਟਰ ਸਲਮਿ ਨਾਲ 3 ਹੋਰ ਸਾਥੀ ਫਾਰਚਿਊਨਰ ਕਾਰ  ਵਿਚ ਸਵਾਰ ਸਨ। ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ਦੌਰਾਨ ਚਲਾਨ ਕੱਟਣ ਨੂੰ ਲੈ ਕੇ ਮਾਸਟਰ ਸਲੀਮ ਦੀ ਸਬ ਇੰਸਪੈਕਟਰ ਨਾਲ ਬਹਿਸ ਵੀ ਹੋਈ। ਉਨ੍ਹਾਂ ਨੇ ਦਿਲ ਦਾ ਆਪਰੇਸ਼ਨ ਹੋਣ ਦੀ ਗੱਲ ਵੀ ਕਹੀ ਪਰ ਸਬ ਇੰਸਪੇਕਟਰ ਨੇ ਕਿਹਾ ਕਿ ਮਾਲਕ ਨੇ ਸਭ ਕੁੱਝ ਦਿੱਤਾ ਹੈ ਅਤੇ ਉਂਝ ਵੀ ਇੱਕ ਹਜ਼ਾਰ ਦਾ ਚਲਾਨ ਹੈ ਤਾਂ ਸਭ ਦੇ ਹਿੱਸੇ 250-250 ਰੁਪਏ ਹੀ ਆਉਣਗੇ। ਇੱਕ ਹਜਾਰ ਜ਼ੁਰਮਾਨਾ ਦੇਣ ਤੋਂ ਬਾਅਦ ਮਾਸਟਰ ਸਲੀਮ ਉਥੋਂ ਨਿਕਲ ਗਏ।

Leave a Reply

Your email address will not be published. Required fields are marked *