ਜਲੰਧਰ ਦੇ ਨਿਊ ਰੂਬੀ ਹਸਪਤਾਲ ’ਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਭਾਰੀ ਹੰਗਾਮਾ

ਜਲੰਧਰ, (ਸੰਜੇ ਸ਼ਰਮਾ)-ਅੱਜ ਲਿੰਕ ਰੋਡ ਉਤੇ ਸਥਿਤ ਨਿਊ ਰੂਬੀ ਹਸਪਤਾਲ ਵਿਚ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਮਰੀਜ ਦੇ ਪਰਿਵਾਰ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। ਮਰੀਜ਼ ਦੀ ਮੌਤ ਨਾਲ ਗੁੱਸੇ ਵਿਚ ਆਏ ਪਰਿਵਾਰ ਨੇ ਹਸਪਤਾਲ ਵਿਚ ਜੰਮ ਕੇ ਭੰਨਤੋੜ ਕੀਤੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਪੁਲਸ ਲਗਾਤਾਰ ਪਰਿਵਾਰਿਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *