ਜਲੰਧਰ, (ਸੰਜੇ ਸ਼ਰਮਾ)-ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸ. ਮੇਜਰ ਸਿੰਘ ਬਹੁਤ ਹੀ ਇਮਾਨਦਾਰ ’ਤੇ ਮਿਲਣਸਾਰ ਵਿਅਕਤੀ ਸਨ। ਉਹ ਹਰ ਕਿਸੇ ਨਾਲ ਪਿਆਰ ਨਾਲ ਮਿਲਦੇ ਸਨ। ਉਨ੍ਹਾਂ ਨੇ ਜਿੰਦਗੀ ਵਿਚ ਕਾਫੀ ਉਤਾਰ ਚੜ੍ਹਾਓ ਦੇਖੇ ਸਨ। ਅਜੀਤ ਅਖ਼ਬਾਰ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਉਹ ਹਮੇਸ਼ਾ ਹੀ ਸੱਚ ਦਾ ਸਾਥ ਦਿੰਦੇ ਸਨ। ਪੱਤਰਕਾਰ ਦੇ ਗੁਣ ਉਨ੍ਹਾਂ ਦੇ ਅੰਦਰ ਭਰੇ ਹੋਏ ਸਨ। ਰੋਜ਼ਾਨਾ ਆਜ ਤੱਕ ’ਤੇ ਬਿਜਨੈਸ ਖਾਸ ਦੇ ਸੰਪਾਦਕ ਵੱਲੋਂ ਉਨ੍ਹਾਂ ਦੀ ਮੌਤ ’ਤੇ ਡੂੰਘਾ ਅਫਸੋਸ ਪ੍ਰਗਟ ਕਰਦਾ ਹੈ। ਅੱਜ ਬਹੁਤ ਹੀ ਅਫਸੋਸ ਹੁੰਦਾ ਹੈ ਕਿ ਮੇਰੇ ਗੁਰੂ ਸ. ਮੇਜਰ ਸਿੰਘ ਮੈਨੂੰ ਛੱਡ ਕੇ ਚਲੇ ਗਏ। ਉਹ ਪੰਜਾਬ ਪ੍ਰੈਸ ਕੱਲਬ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਉਨ੍ਹਾਂ ਦੇ ਦੇਹਾਂਤ ਕਾਰਨ ਪੰਜਾਬ ਪ੍ਰੈਸ ਕਲੱਬ ਅੱਜ ਬੰਦ ਰਹੇਗਾ।