ਜਲੰਧਰ, (ਸੰਜੇ ਸ਼ਰਮਾ)-ਸ੍ਰੀ ਅੰਮ੍ਰਿਤਸਰ ਵਿਚ ਭੁਪਿੰਦਰ ਸਿੰਘ 6 ਜੂਨ ਦੀ ਪਹਿਲ ਤੇ ਨੌਦੀਪ ਕੌਰ, ਦੀਪ ਸਿੱਧੂ,ਰਵੀ ਦਿਸ਼ਾ ਅਤੇ ਹੋਰ ਅਨੇਕਾਂ ਬੇਕਸੂਰ ਕਿਸਾਨਾਂ ਦੀ ਗ੍ਰਿਫ਼ਤਾਰੀ ਖਿਲਾਫ਼ ਵੱਖ ਵੱਖ ਜਥੇਬੰਦੀਆ ਵੱਲੋਂ ਜੋ ਮੋਟਰਸਾਈਕਲ ਮਾਰਚ ਨਿਕਲਿਆ ਉਸ ਵਿੱਚ ਸ਼ਾਮਲ ਹੋਣ ਲਈ ਇਕ ਜਥਾ ਤੇਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿਚ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ। ਇਸ ਵਿਚ ਸ਼ਾਮਲ ਜਥੇਬੰਦੀਆਂ ਕਿਸਾਨੀ ਮੰਗਾਂ ਦੇ ਹੱਕ ਵਿੱਚ ਅਤੇ ਬੇਕਸੂਰ ਲੋਕਾਂ ਦੀ ਰਿਹਾਈ ਲਈ ਬੈਨਰ ਫੜੇ ਹੋਏ ਸਨ ਇਸ ਮੌਕੇ ਤੇ ਬੋਲਦੇ ਹੋਏ ਤੇਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਹਰ ਉਸ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ ਜੋ ਕਿਸਾਨੀ ਮੰਗਾਂ ਦੇ ਹੱਕ ਵਿਚ ਹੋਵੇਗਾ ਅਤੇ ਨੌਜਵਾਨਾਂ ਅਤੇ ਨਿਰਦੋਸ਼ੇ ਕਿਸਾਨਾਂ ਦੇ ਹੱਕ ਵਿੱਚ ਹੋਵੇਗਾ ਇਸ ਮੌਕੇ ਤੇ ਭੁਪਿੰਦਰ ਸਿੰਘ 6 ਜੂਨ ਨੇ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਜਥੇਬੰਦੀਆਂ ਇਸੇ ਤਰ੍ਹਾਂ ਕਿਸਾਨੀ ਹੱਕਾਂ ਲਈ ਰਲ ਕੇ ਸੰਘਰਸ਼ ਕਰਦੀਆਂ ਰਹਿਣਗੀਆਂ ਇਸ ਮੌਕੇ ਤੇ ਗੁਰਜੀਤ ਸਿੰਘ ਸਤਨਾਮੀਆ ਹਰਪਾਲ ਸਿੰਘ ਪਾਲੀ ਚੱਢਾ ਹਰਪ੍ਰੀਤ ਸਿੰਘ ਸੋਨੂੰ ਅਰਵਿੰਦਰਪਾਲ ਸਿੰਘ ਬਬਲੂ ਸੰਨੀ ਉਬਰਾਏ ਆਦਿ ਜਥੇ ਵਿੱਚ ਸ਼ਾਮਲ ਸਨ।