ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ

ਜਲੰਧਰ,(ਵਿਸ਼ਾਲ) ਜਲੰਧਰ-ਅੰਮਿ੍ਤਸਰ ਰੇਲ ਮਾਰਗ ਦੇ ਨਜ਼ਦੀਕ ਪੈਂਦੇ ਸੀਟੀ ਇੰਸਟੀਚਿਊਟ ਅਤੇ ਸੈਂਟਰਲ ਹੈਂਡਟੂਲ ਦੇ ਵਿਚਕਾਰ ਦੁਪਹਿਰ ਵੇਲੇ ਰੇਲ ਗੱਡੀ ਹੇਠ ਆਉਣ ਦੌਰਾਨ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਜੀਆਰਪੀ ਦੇ ਹੌਲਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜਲੰਧਰ-ਅੰਮਿ੍ਤਸਰ ਰੇਲ ਮਾਰਗ ‘ਤੇ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜੇ ਵਿਚ ਲੈ ਲਿਆ। ਲਾਸ਼ ਦੀ ਸ਼ਨਾਖ਼ਤ ਦੌਰਾਨ ਮਿ੍ਤਕ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਮਿ੍ਤਕ ਦੀ ਲਾਸ਼ ਸ਼ਨਾਖ਼ਤ ਲਈ 72 ਘੰਟੇ ਤਕ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਚ ਰੱਖੀ ਗਈ ਹੈ। ਹੌਲਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਵੇਖਣ ਨੂੰ ਮਿ੍ਤਕ ਪਰਵਾਸੀ ਲੱਗ ਰਿਹਾ ਹੈ

Leave a Reply

Your email address will not be published. Required fields are marked *