ਕਿਸ਼ਨਗੜ੍ਹ : ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਅੰਦਰ ਚੱਕਾ ਜਾਮ ਕਰਨ ਦੀ ਦਿੱਤੀ ਕਾਲ ਤਹਿਤ ਸ਼ਨੀਵਾਰ ਨੂੰ ਸਵੇਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ਤੇ ਪ੍ਰਸਿੱਧ ਅੱਡਾ ਕਿਸ਼ਨਗੜ੍ਹ ਚੌਂਕ ‘ਚ ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ ਦੀ ਸਾਂਝੀ ਅਗਵਾਈ ‘ਚ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਤੇ ਕਈ ਹੋਰ ਸਿਆਸੀ ਜੱਥੇਬੰਦੀਆਂ ਵੱਲੋਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਗਿਆ। ਇਹ ਸਮੁੱਚਾ ਧਰਨਾ ਪ੍ਰਦਰਸ਼ਨ ਪ੍ਰਧਾਨ ਹਰਸੁਲਿੰਦਰ ਸਿੰਘ ਿਢਲੋਂ, ਕੇਵਲ ਸਿੰਘ ਸਤੋਵਾਲੀ, ਮੱਖਣ ਸਿੰਘ ਰਹੀਮਪੁਰ, ਗਰਬਖਸ਼ ਸਿੰਘ ਨੌਗੱਜਾ, ਸਾਬਕਾ ਸਰਪੰਚ ਰਾਜੇਸ਼ ਕੁਮਾਰ ਸਰਮਸਤਪੁਰ, ਤਰਲੋਚਨ ਸਿੰਘ ਕੰਗ, ਉਂਕਾਰ ਸਿੰਘ ਮੰਨਣ, ਦਵਿੰਦਰ ਸਿੰਘ ਮਿੰਟਾ ਧਾਰੀਵਾਲ, ਉਂਕਾਰ ਸਿੰਘ ਦੌਲਤਪੁਰ, ਹਰਜਿੰਦਰ ਸਿੰਘ ਦੋਦੇ, ਰਾਜੇਸ਼ ਚੰਦਰ ਲਾਲਾ ਰਾਣੀ ਭੱਟੀ, ਪ੍ਰਧਾਨ ਦਲਜੀਤ ਸਿੰਘ ਕਾਲਾ ਰਾਏਪੁਰ, ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲ, ਸੁਰਿੰਦਰ ਸਿੰਘ ਐਮਾਕਾਜ਼ੀ, ਤੇਜਿੰਦਰ ਸਿੰਘ ਨਿੱਝਰ, ਤੇਰਿੰਦਰ ਸਿੰਘ ਨੰਨੀ ਗੋਪਾਲਪੁਰ, ਸਰਪੰਚ ਗੁਰਚਰਨ ਕੋਟਲੀ ਸਜਾਵਰ, ਸਰਪੰਚ ਸੇਠ ਰਾਜਕੁਮਾਰ, ਪ੍ਰਧਾਨ ਅਮਰਜੀਤ ਸਿੰਘ ਕੰਗ, ਭਲਵੰਤ ਸਿੰਘ ਰੰਧਾਵਾ ਮਸੰਦਾ, ਗੁਰਪ੍ਰਰੀਤ ਸਿੰਘ ਗੋਪੀ ਚਾਹੜਕੇ ਲਹਾਰਾਂ ਆਦਿ ਸਾਰਿਆਂ ਦੀ ਸਾਂਝੀ ਅਗਵਾਈ ‘ਚ ਲਗਾਈਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ-ਨਾਲ ਪ੍ਰਧਾਨ ਹਰਸੁਲਿੰਦਰ ਸਿੰਘ ਿਢਲੋਂ, ਸਾਬਕਾ ਸਰਪੰਚ ਰਾਜੇਸ਼ ਕੁਮਾਰ, ਗੁਰਬਖਸ਼ ਸਿੰਘ ਨੌਗੱਜਾ, ਦਵਿੰਦਰ ਸਿੰਘ ਮਿੰਟਾ, ਮੱਖਣ ਸਿੰਘ ਰਹੀਮਪੁਰ ਆਦਿ ਸਾਰਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਕਿਸਾਨ ਮਜ਼ਦੂਰ ਭਾਈਚਾਰੇ ਦੀ ਮਿਹਨਤ ਤੇ ਹੱਕ ਹਲਾਲ ਦੀ ਕਮਾਈ ਕਾਰਪੋਰੇਟ ਘਰਣਿਆ ਤੱਕ ਕਿਸੇ ਵੀ ਕਿਸਮਤ ਤੱਕ ਪਹੁੰਚਣ ਨਹੀ ਦਿੱਤੀ ਜਾਵੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਦਾਤਾਰ ਸਿੰਘ ਕੈਨੇਡਾ, ਜ਼ੋਰਾਵਰ ਸਿੰਘ, ਇੰਦਰਜੀਤ ਸਿੰਘ ਬਿੱਲੂ (ਦੋਨੋਂ ਲੰਬੜਦਾਰ), ਬਾਬਾ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਮਨਜੀਤ ਸਿੰਘ ਿਢਲੋਂ, ਗੁਰਮਿੰਦਰ ਸਿੰਘ ਕਿਸ਼ਨਪੁਰ, ਗੁਰਮੇਲ ਸਿੰਘ ਗੇਲਾ, ਪਰਵਿੰਦਰ ਸਿੰਘ ਹੈਪੀ, ਮਾ. ਕੁਲਵਿੰਦਰ ਸ਼ਰਮਾ, ਰਾਜਵਿੰਦਰ ਸਿੰਘ ਸਰਪੰਚ ਈਸਪੁਰ, ਹਰਜਿੰਦਰ ਸਿੰਘ ਹੋਠੀ ਆਦਿ ਤੋਂ ਇਲਾਵਾ ਬਸਪਾ ਆਗੂ ਬਲਵਿੰਦਰ ਕੁਮਾਰ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਉਕਤ ਧਰਨੇ ‘ਚ ਪਹੁੰਚੇ ਹੋਏ ਸਨ