ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਡਾ. ਲਖਵਿੰਦਰ ਸਿੰਘ ਜੌਹਲ ਵਲੋਂ ਸੁਰਿੰਦਰ ਮਕਸੂਦਪੁਰੀ ਦੀ ਕਾਵਿ ਪੁਸਤਕ ‘ਕਵਿਤਾ ਅਕਵਿਤਾ’ ਲੋਕ ਅਰਪਣ

ਜਲੰਧਰ, 4 ਫਰਵਰੀ 2021, ਪੰਜਾਬੀ ਲੇਖਕ ਸਭਾ ਜਲੰਧਰ ਵਲ਼ੋਂ ਪੰਜਾਬ ਪ੍ਰੈੱਸ ਕਲੱਬ ਵਿਖੇ ਕਰਵਾਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ‘ਚ ਸੁਰਿੰਦਰ ਮਕਸੂਦਪੁਰੀ ਦੀ ਕਾਵਿ ਪੁਸਤਕ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵਲ਼ੋਂ ਲੋਕ ਅਰਪਿਤ ਕੀਤੀ ਗਈ | ਇਸ ਮੌਕੇ ਸੁਰਿੰਦਰ ਮਕਸੂਦਪੁਰੀ ਨੂੰ ਨਵ ਪ੍ਰਕਾਸ਼ਿਤ ਪੁਸਤਕ ਦੀ ਵਧਾਈ ਦਿੰਦੇ ਹੋਏ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਮਾਜ ਵਿਚ ਚੱਲਦੀਆਂ ਲਹਿਰਾਂ ਨੂੰ ਸਮੇਂ ਸਿਰ ਪਕੜ ਕੇ ਉਸ ਨੂੰ ਸਹੀ ਤਰੀਕੇ ਨਾਲ ਕਹਿਣ ਦਾ ਹੁਨਰ ਸੁਰਿੰਦਰ ਮਕਸੂਦਪੁਰੀ ਵਿਚ ਹੈ | ਇਹ ਕਵਿਤਾ ਇੱਕੋ ਸਮੇਂ ਕੋਰੋਨਾ ਕਾਲ ਅਤੇ ਸਮਾਜਿਕ ਰਿਸ਼ਤਿਆਂ ਨੂੰ ਪੇਸ਼ ਕਰਦੀ ਰਚਨਾ ਹੈ | ਇਸ ਮੌਕੇ ਡਾ. ਲਖਵਿੰਦਰ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਕਸੂਦਪੁਰੀ ਦੀ ਕਵਿਤਾ ਤੇ ਸ਼ਖ਼ਸੀਅਤ ਨੂੰ ਇੱਕ ਦੂਸਰੇ ਦੀ ਪੂਰਕ ਦੱਸਿਆ | ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਡਾ. ਉਮਿੰਦਰ ਸਿੰਘ ਜੌਹਲ ਵਲ਼ੋਂ ਬਾਖ਼ੂਬੀ ਕੀਤਾ ਗਿਆ | ਸਮਾਗਮ ਦੌਰਾਨ ਕਾਵਿ ਪੁਸਤਕ ਬਾਰੇ ਜਾਣ ਪਛਾਣ ਕਰਵਾਉਂਦਿਆਂ ਮਕਸੂਦਪੁਰੀ ਨੇ ਕਿਹਾ ਮਾਂ ਧਰਤੀ, ਮਾਂ ਜਨਨੀ ਤੇ ਗੁਰੂਆਂ ਦੀ ਗੁਰਮੁਖੀ ਮਾਂ ਬੋਲੀ ਨੂੰ ਸਮਰਪਿਤ ‘ਕਵਿਤਾ ਅਕਵਿਤਾ’ ਉਸ ਦਾ ਛੇਵਾਂ ਕਾਵਿ ਸੰਗ੍ਰਹਿ ਹੈ ਜੋ ‘ਕਵਿਤਾ ਅਕਵਿਤਾਂ’ ਦੇ ਵਖਰੇਵਿਆਂ ਦੀ ਨਿਸ਼ਾਨਦੇਹੀ ਅਤੇ ਕਵਿਤਾ ਨੂੰ ਪਰਿਭਾਸ਼ਿਤ ਕਰਦਾ ਹੈ | ਸਮਾਗਮ ਦੇ ਅੰਤ ਸਭਾ ਦੇ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਨੇ ਸਾਰਿਆ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਆਸਾ ਸਿੰਘ ਘੰੁਮਣ, ਰਜਿੰਦਰ ਪਰਦੇਸੀ, ਜਤਿੰਦਰ ਮੋਹਨ ਵਿਗ ਤੋਂ ਇਲਾਵਾ ਸਹਿਤ ਜਗਤ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Leave a Reply

Your email address will not be published. Required fields are marked *