ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸਾਥੀ ਹੋਏ ਮਾਸਟਰੋਲ ਇੰਪਲਾਈਜ ਯੂਨੀਅਨ ਵਿੱਚ ਸ਼ਾਮਲ: ਕੌਂਡਲ

ਜਲੰਧਰ, (ਸੰਜੇ ਸ਼ਰਮਾ)-ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਵਾਟਰ ਵਰਕਸ ਸ਼ੰਕਰ ਵਿਖੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਹੋਈ  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਨਵੇਂ ਆਏ ਹੋਏ ਸਾਥੀਆਂ ਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਇਆ ਕਿ ਮਹਿਕਮੇ ਵਿੱਚ ਜੋ ਵੀ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਹੋਣਗੀਆਂ ਉਨ੍ਹਾਂ ਮੰਗਾਂ ਨੂੰ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪਹਿਲ ਦੇ ਆਧਾਰ ਤੇ ਪੂਰਾ ਕਰਵਾਏਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੌਂਡਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਿਸ ਵਿਚ ਛੇਵਾਂ ਪੇ ਕਮਿਸ਼ਨ ਡੀ ਏ ਦੀਆਂ ਬਕਾਇਆ ਕਿਸ਼ਤਾਂ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਆਦਿ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਸੰਘਰਸ਼ ਤੋਂ ਬਾਅਦ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਪੱਧਰ ਤੇ ਕੈਪਟਨ ਸਰਕਾਰ ਖ਼ਿਲਾਫ਼ ਸਖ਼ਤ ਸੰਘਰਸ਼ ਦਾ ਬਿਗਲ ਵਜਾਏਗੀ ਇਸ ਮੌਕੇ ਮੀਟਿੰਗ ਵਿੱਚ ਰਾਮ ਲਾਲ ਰਾਜਨ ਕੁਮਾਰ ਸੁੱਚਾ ਰਾਮ ਦੀ ਬੱਸ ਦੇ ਪਾਲ ਜਸਵੰਤ ਸੁਨੀਲ ਕੁਮਾਰ ਅਨਿਲ ਕੁਮਾਰ ਭੋਪਾਲ ਸਿੰਘ ਰਵੀ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ ਇਸ ਮੀਟਿੰਗ ਵਿਚ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸਾਥੀ ਚੇਤੂ ਰਾਮ ,ਸਮਰ ਬਹਾਦਰ, ਕਮਲਾ ਪ੍ਰਸਾਦ ,ਰਾਧੇ ਸ਼ਾਮ, ਹਰੀ ਪਰਮਜੀਤ ਸਿੰਘ ,ਭਜਨ ਲਾਲ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਵਿੱਚ ਸ਼ਾਮਿਲ ਹੋਏ ਨਵੇਂ ਸ਼ਾਮਲ ਹੋਏ ਸਾਥੀਆਂ ਨੇ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਪੱਧਰ ਤੇ ਬਹੁਤ ਵਧੀਆ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ ਕਿਉਂਕਿ ਇਹ ਜਥੇਬੰਦੀ ਸਿਰਫ਼ ਤੇ ਸਿਰਫ਼ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਇਕ ਨਿਰੋਲ ਜਥੇਬੰਦੀ ਹੈ

Leave a Reply

Your email address will not be published. Required fields are marked *