ਬੰਗਲੁਰੂ- ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਮੰਗਲਵਾਰ ਨੂੰ ਰਾਜਨੀਤਿਕ ਪਾਰਟੀ ਦੀ ਸਥਾਪਨਾ ਤੋਂ ਪਿੱਛੇ ਹੱਟਣ ਦਾ ਫੈਸਲਾ ਕੀਤਾ, ਜਿਸਦਾ ਸਮਰਥਨ ਉਨ੍ਹਾਂ ਦੇ ਵੱਡੇ ਭਰਾ ਸੱਤਨਾਰਾਯਣ ਰਾਓ ਨੇ ਕੀਤਾ ਹੈ। ਰਾਓ (77) ਨੇ ਕਿਹਾ ਕਿ ਇਹ ਉਨ੍ਹਾਂ ਦੇ ਭਰਾ ਦੀ ਇੱਛਾ ਹੈ ਅਤੇ ਕੋਈ ਵੀ ਉਸ ਨੂੰ ਫੈਸਲਾ ਬਦਲਣ ਲਈ ਮਜਬੂਰ ਨਹੀਂ ਕਰ ਸਕਦਾ। ਰਾਓ ਨੇ ਰਜਨੀਕਾਂਤ ਦੀ ਰਾਜਨੀਤਿਕ ਸ਼ੁਰੂਆਤ ਨਾਲ ਜੁੜੇ ਲੋਕਾਂ ਦੀਆਂ ‘ਬਹੁਤ ਸਾਰੀਆਂ ਉਮੀਦਾਂ’ ਬਾਰੇ ਕਿਹਾ ਅਤੇ ਕਿਹਾ, ‘ਅਸੀਂ ਇਹ ਵੀ ਚਾਹੁੰਦੇ ਸੀ (ਕਿ ਉਹ ਪਾਰਟੀ ਸਥਾਪਤ ਕਰਨਗੇ)’।