ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 25 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ

ਜਲੰਧਰ , ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ 25 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਮਿਤੀ 24-12-2020 ਨੂੰ CIA ਸਟਾਫ -1 ਜਲੰਧਰ ਦੀ ਪੁਲਿਸ ਟੀਮ ਸਿਲਸਿਲਾ 113 ਬਾ – ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿਚ ਲਿੰਕ ਰੋਝ ਆਬਾਦਪੁਰਾ , ਨਜਦੀਕ ਸ਼ਿੰਗਾਰਾ ਸਿੰਘ ਹਸਪਤਾਲ ਜਲੰਧਰ ਮੋਜੂਦ ਸੀ । ਜਿੱਥੇ ਪੁਲਿਸ ਪਾਰਟੀ ਨੂੰ ਇੱਕ ਮੋਟਰਸਾਈਕਲ ਨੰਬਰੀ PB 08 EK 204 ਪਰ ਇੱਕ ਮੋਨਾ ਨੇਜਵਾਨ , ਆਉਦਾ ਦਿਖਾਈ ਦਿੱਤਾ , ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣਾ ਮੋਟਰਸਾਈਕਲ ਪਿੰਡਾਂ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ , ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੂਰਜ ਕੁਮਾਰ ਪੁੱਤਰ ਰਕੇਸ਼ ਕੁਮਾਰ ਵਾਸੀ ਘੁਮਿਆਰਾਂ ਵਾਲੀ ਗਲੀ , ਰਮਦਾਸ , ਹਿਸੀਲ ਅਜਨਾਲਾ , ਅਮ੍ਰਿਤਸਰ ਹਾਲ ਵਾਸੀ ਰਾਜ ਨਗਰ ਨੇੜੇ ਸ਼ਮਸ਼ਾਨਘਾਟ ਬਸਤੀ ਬਾਵਾ ਖੇਲ ਜਲੰਧਰ ਦੇਸਿਆ , ਜਿਸ ਤੋਂ ਸੂਰਜ ਕੁਮਾਰ ਦੀ ਤਲਾਸ਼ੀ ਕਰਨ ਤੇ ਉਸ ਪਾਸੋ 25 ਗ੍ਰਾਮ ਹੈਰੋਇਨ ਬ੍ਰਾਮਦ ਹੋਈ , ਜਿਸ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 337 ਮਿਤੀ 24-12-2020 ਅ / ਧ 21/61/85 NDPs ACT ਥਾਣਾ ਡਵੀਜ਼ਨ ਨੰਬਰ 6 ਜਲੰਧਰ ਦਰਜ ਰਜਿਸਟਰ ਕੀਤਾ ਗਿਆ । ਨਾਮ ਪਤਾ ਦੋਸ਼ੀ : – ਸੂਰਜ ਕੁਮਾਰ ਪੁੱਤਰ ਰਕੇਸ਼ ਕੁਮਾਰ ਵਾਸੀ ਘੁਮਿਆਰਾ ਵਾਲੀ ਗਲੀ , ਰਮਦਾਸ , ਤਹਿਸੀਲ ਅਜਨਾਲਾ , ਜਿਲਾ ਅਮ੍ਰਿਤਸਰ , ਹਾਲ ਵਾਸੀ ਰਾਜ ਨਗਰ ਨੇੜੇ ਸ਼ਮਸ਼ਾਨਘਾਟ ਬਸਤੀ ਬਾਵਾ ਖੇਲ ਜਲੰਧਰ ॥ ਰਿਕਵਰੀ : – 25 ਗ੍ਰਾਮ ਹੈਰੋਇੰਨ ਸਮੇਤ ਸਪਲੈਂਡਰ ਮੋਟਰਸਾਈਕਲ ਨੰਬਰੀ PB 08 EK 344 ਦੋਸ਼ੀ ਸੂਰਜ ਕੁਮਾਰ ਦੀ ਪੁੱਛ – ਗਿੱਛ : ਦੋਸ਼ੀ ਸੂਰਜ ਕੁਮਾਰ ਦੀ ਉਮਰ ਜ਼ੀਬ 26 ਸਾਲ ਹੈ । ਦੋਸ਼ੀ ਕੁਆਰਾ ਹੈ । ਦੋਸ਼ੀ ਦਾ ਪਿਤਾ ਰਮਦਾਸ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਦਾ ਹੈ । ਦੋਸ਼ੀ ਸੂਰਜ ਕੁਮਾਰ ਨੇ 8 ਵੀ ਕਲਾਸ ਤੱਕ ਦੀ ਪੜਾਈ ਕੀਤੀ ਹੈ । ਦੋਰਾਨੇ ਪੁੱਛ – ਗਿੱਛ ਦੋਸ਼ੀ ਸੂਰਜ ਕੁਮਾਰ ਨੇ ਦੱਸਿਆ ਕਿ ਪੜਾਈ ਵਿੱਚੋਂ ਗਡਣ ਤੋਂ ਬਾਅਦ ਉਹ ਰਮਦਾਸ ਵਿਖੇ ਪਲੰਬਰ ਦਾ ਕੰਮ ਸਿੱਖਣ ਲੱਗ ਪਿਆ ਤੇ ਫਿਰ ਉਹ ਬਸਤੀ ਬਾਵਾ ਖੇਲ ਜਲੰਧਰ ਆਪਣੀ ਮਾਸੀ ਪਾਸ ਆ ਗਿਆ ਤੇ ਡਿਫੈਂਸ ਕਲੋਨੀ ਗੜਾ ਜਲੰਧਰ ਵਿਖੇ ਪ੍ਰਾਈਵੇਟ ਤੌਰ ਤੇ ਡਰਾਇਵਰੀ ਕਰਨ ਲੱਗ ਪਿਆ । ਜਿੱਥੇ ਉਹ ਆਪਣੇ ਜਾਣਕਾਰ ਸਾਬੀ ਨਾਲ ਮਿਲਕੇ ਹੈਰੋਇਨ ਦੀ ਸਪਲਾਈ ਦੇਣ ਲੱਗ ਪਿਆ । ਦੋਸ਼ੀ ਸੂਰਜ ਕੁਮਾਰ 22 ਦਿਨ ਦੇ ਪੁਲਿਸ ਰਿਮਾਂਡ ਅਧੀਨ ਹੈ । ਜਿਸ ਪਾਸੇ ਉਸ ਦੇ ਸਾਥੀ ਦੇ ਟਿਕਾਣਿਆਂ ਬਾਰੇ ਸਖਤੀ ਨਾਲ ਪੁੱਛ – ਗਿੱਛ ਕੀਤੀ ਜਾ ਰਹੀ , ਅਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ਸਬੰਧੀ cli star- ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ । ਜਿਸ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Leave a Reply

Your email address will not be published. Required fields are marked *