ਕਿਸਾਨ 23 ਦਿਨਾਂ ਤੋਂ ਸਿੰਧੂ ਬਾਰਡਰ ‘ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਉਹ ਸੁਪਰੀਮ ਕੋਰਟ ਦੀ ਕਾਰਵਾਈ ਤੋਂ ਆਸਵੰਦ ਹਨ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਅੱਜ ਸੀਨੀਅਰ ਵਕੀਲਾਂ ਨਾਲ ਚਰਚਾ ਕੀਤੀ ਹੈ। ਹੋਰ ਵਕੀਲਾਂ ਨਾਲ ਵੀ ਚਰਚਾ ਜਾਰੀ ਹੈ। ਦੱਸਣਯੋਗ ਹੈ ਕਿ ਡੱਲੇਵਾਰ ਚਾਰ ਮੈਂਬਰੀ ਵਫਦ ਦਾ ਹਿੱਸਾ ਹਨ।