ਕੇਂਦਰ ਸਰਕਾਰ ਵੱਲੋਂ ਸਂਸਦ ਭਵਨ ਦੀ ਨਵੀ ਇਮਾਰਤ ਬਨਾਉਣ ਦੇ ਫੈਸਲੇ ਦੀ ਨਿਖੇਦੀ ਕੀਤੀ

ਜਲੰਧਰ,(ਸੰਜੇ ਸ਼ਰਮਾ)-ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਐਡਵੋਕੇਟ ਪ੍ਰਿਤ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਵਿੱਚ ਫੋਰਮ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਕਰੋਨਾ ਕਾਲ ਦੇ ਸਮੇਂ ਜੋ ਸਂਸਦ ਭਵਨ ਦੀ ਨਵੀਂ ਇਮਾਰਤ ਬਨਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਪਰ ਲੱਗ-ਭੱਗ 1000 ਕਰੋੜ ਰੁਪਏ ਦਾ ਖਰਚ ਆਵੇਗਾ, ਇਹ ਬਿਲਕੁਲ ਗਲਤ ਹੈ ਇਹ ਬੇਸਮਝੀ ਵਾਲਾ ਹੈ, ਜਦਕਿ ਭਾਰਤ ਸਰਕਾਰ ਵੱਲੋਂ ਲੋਕ ਭਲਾਈ ਕਰਨ ਵਾਲਾ ਖਰਚਾ ਨਹੀ ਕੀਤਾ ਜਾ ਰਿਹਾ ਅਤੇ ਇਹਨਾ ਸਕੀਮਾਂ ਨੂੰ ਲਗਭਗ ਬਂਦ ਕੀਤਾ ਜਾ ਰਿਹਾ ਹੈ ਅਤੇ ਇਹ ਇਹ ਪੈਸਾ ਫਿਜੂਲ ਦੇ ਕੰਮਾਂ ਉਪੱਰ ਖਰਚ ਕਰਨਾ ਸਰਕਾਰ ਦੀ ਬਹੁਤ ਭਾਰੀ ਗਲਤੀ ਹੈ। ਅੱਜ ਜੱਦ ਕਿ ਪੂਰਾ ਭਾਰਤ ਦੀ ਅਰਥ ਵਿਵਸਥਾ ਸਭ ਤੋਂ ਨਿਚਲੇ ਪੱਧਰ ਤੋ ਗੁਜਰ ਰਹੀ ਹੈ, ਇਸ ਸਮੇਂ ਇਸ ਤਰ੍ਹਾਂ ਦੇ ਫਿਜੂਲਖਰਚੀ ਕਰਨ ਦੀ ਕੋਈ ਲੋੜ ਨਹੀ ਹੈ। ਇਹਨਾ ਤੋ ਇਲਾਵਾ ਬਹੁਤ ਜਰੂਰੀ ਖਰਚੇ ਹਨ ਜੋ ਕਿ ਸਰਕਾਰ ਦੀ ਜਿੰਮੇਵਾਰੀ ਹੈ, ਉਹਨਾ ਨੂੰ ਪੂਰਾ ਕਰਨ ਦੀ ਬਜਾਏ ਇਹ ਖਰਚੇ ਦਾ ਇੱਕ ਹੋਰ ਬੋਝ ਆਮ ਵਿਅਕਤੀ ਉਪੱਰ ਪਵੇਗਾ। ਭਾਰਤ ਦੇ ਸਾਂਸਦਾ ਦੀ ਗਿਣਤੀ ਵਿੱਚ ਕੋਈ ਵਾਧਾ ਨਹੀ ਹੋਇਆ ਹੈ ਅਤੇ ਨਾ ਹੀ ਪੁਰਾਣੀ ਇਮਾਰਤ ਨੂੰ ਕਿਸੇ ਤਰ੍ਹਾਂ ਦੇ ਡਿੱਗਣ ਦੇ ਖਤਰੇ ਬਾਰੇ ਪੁਰਾਤੱਤਵ ਵਿਭਾਗ ਵੱਲੋਂ ਕੋਈ ਅਜਿਹੀ ਰਿਪੋਰਟ ਦਾ ਜਿਕਰ ਹੈ । ਪੁਰਾਨੀ ਇਮਾਰਤ ਨੂੰ ਬਣੇ ਹੋਏ ਅਜੇ ਸਿਰਫ 93 ਸਾਲ ਹੀ ਹੋਏ ਹਨ ਤੇ ਇਹ ਪੂਰੀ ਤਰ੍ਹਾਂ ਨਾਲ ਮਜਬੂਤ ਹਾਲਤ ਵਿੱਚ ਹੈ। ਪੂਰੇ ਵਿਸ਼ਵ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ ਜਿਹਨਾ ਦੀਆਂ ਸਂਸਦ ਦੀਆਂ ਇਮਾਰਤਾ ਭਾਰਤ ਨਾਲੋਂ ਵੀ ਪੁਰਾਣਿਆਂ ਹਨ ਅਤੇ ਸਹੀ ਹਾਲਤ ਵਿੱਚ ਹੈ। ਇਸ ਸਮੇਂ ਭਾਰਤ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਰਕੇ ਇਸ ਸਮੇਂ ਕੇਂਦਰ ਸਰਕਾਰ ਦਾ ਇਸ ਤਰ੍ਹਾਂ ਦਾ ਫੈਸਲਾ ਬਹੁਤ ਗਲਤ ਹੈ ਅਤੇ ਅਸੀ ਸਾਰੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਇਸ ਬਾਰੇ ਅਸੀ ਜਲਦ ਹੀ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਰਾਹੀ ਸਰਕਾਰ ਦੇ ਇਸ ਫੈਸਲੇ ਨੂੰ ਵਾਪਿਸ ਲੈਣ ਲਈ ਮੰਗ ਕਰਾਂਗੇ। ਇਸ ਮੋਕੇ ਤੇ ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ) ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ) ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਕੁਲਦੀਪ ਭੱਟੀ ਐਡਵੋਕੇਟ ਸੰਨੀ ਕੌਲ, ਐਡਵੋਕੇਟ ਹਰਭਜਨ ਸਾੰਪਲਾ ਐਡਵੋਕੇਟ ਜਗਜੀਵਨ ਰਾਮ, ਐਡਵੋਕੇਟ ਰਜਿੰਦਰ ਆਜਾਦ ਐਡਵੋਕੇਟ ਪਵਨ ਵਿਰਦੀ, ਐਡਵੋਕੇਟ ਰਾਜ ਕੁਮਾਰ ਬੈਂਸ ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਸਤਪਾਲ ਵਿਰਦੀ ਐਡਵੋਕੇਟ ਸੋਨਮ ਮਹੇ, ਐਡਵੋਕੇਟ ਰਜਿੰਦਰ ਪਾਲ ਬੋਪਾਰਾਏ

Leave a Reply

Your email address will not be published. Required fields are marked *