ਦਿੱਲੀ ‘ਚ ਦਰਜ FIR ‘ਤੇ ਅੰਮ੍ਰਿਤਸਰ ਪੁਲਿਸ ਕਰੇਗੀ ਕਾਰਵਾਈ

ਅੰਮ੍ਰਿਤਸਰ, (R.aajtakl.com)-ਦਿੱਲੀ ਦੇ ਮੁਖਰਜੀ ਨਗਰ ਥਾਣੇ ‘ਚ ਦਰਜ ਕੀਤੀ ਗਈ ਜ਼ੀਰੋ FIR ‘ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਦੇ ਦੋਸਤ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਉਸ ਦੀ ਅਸ਼ਲੀਲ ਵੀਡੀਓ ਵੀ ਆਪਣੇ ਮੋਬਾਈਲ ਜ਼ਰੀਏ ਬਣਾਈ। ਸਾਰੇ ਮਾਮਲੇ ‘ਚ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਹਾਲਾਂਕਿ ਅੰਮ੍ਰਿਤਸਰ ਦੇ ਡੀ-ਡਵੀਜ਼ਨ ਥਾਣੇ ਦੀ ਪੁਲਿਸ ਨੇ ਕੇਸ ਵਿਚ ਪਤੀ ਦੇ ਦੋਸਤ ਸੰਦੀਪ ਅਰੋੜਾ ਨੂੰ ਵੀ ਨਾਮਜ਼ਦ ਕੀਤਾ ਹੈ। ਦਿੱਲੀ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਸਾਲ 2014 ਵਿਚ ਉਸ ਦਾ ਵਿਆਹ ਅੰਮ੍ਰਿਤਸਰ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਸੰਦੀਪ ਅਰੋੜਾ ਸ਼ਾਦੀਸ਼ੁਦਾ ਹੈ ਤੇ ਉਸ ‘ਤੇ ਦੋ ਅਪਰਾਧਕ ਮਾਮਲੇ ਵੀ ਦਰਜ ਹਨ। ਔਰਤ ਨੇ ਦੋਸ਼ ਲਗਾਇਆ ਕਿ ਸੰਦੀਪ ਦਾ ਉਸ ਦੀ ਨਨਾਣ ਨਾਲ ਚੱਕਰ ਚੱਲ ਰਿਹਾ ਹੈ। ਉਸ ਨੇ ਇਕ ਦਿਨ ਆਪਣੀ ਨਨਾਣ ਨੂੰ ਸੰਦੀਪ ਦੇ ਨਾਲ ਰੰਗੇ ਹੱਥੀਂ ਫੜਿਆ ਸੀ। ਇਸ ਬਾਰੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਨੂੰ ਦੱਸਿਆ ਸੀ, ਪਰ ਉਨ੍ਹਾਂ ਨੇ ਉਸ ਦੀ ਗੱਲ ‘ਤੇ ਯਕੀਨ ਨਹੀਂ ਕੀਤਾ। ਇਕ ਦਿਨ ਬਾਅਦ ਘਰ ਵਿਚ ਉਹ ਇਕੱਲੀ ਸੀ ਤੇ ਸੰਦੀਪ ਅਰੋੜਾ ਆ ਗਿਆ। ਉਸ ਨੇ ਕਿਸੇ ਚੀਜ਼ ‘ਚ ਨਸ਼ੀਲਾ ਪਦਾਰਥ ਘੋਲ ਕੇ ਪਿਆ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਆਪਣੇ ਮੋਬਾਈਲ ‘ਤੇ ਵੀਡੀਓ ਵੀ ਬਣਾ ਲਈ। ਜਦੋਂ ਇਸ ਬਾਰੇ ਉਸ ਨੇ ਪਤੀ ਤੇ ਸਹੁਰਾ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਲਟਾ ਉਸੇ ਨੂੰ ਕਸੂਰਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ। ਉਕਤ ਘਟਨਾ ਤੋਂ ਬਾਅਦ ਉਹ ਆਪਣੇ ਪਤੀ ਦਾ ਘਰ ਛੱਡ ਕੇ ਦਿੱਲੀ ਪੇਕੇ ਘਰ ਆ ਕੇ ਰਹਿ ਰਹੀ ਹੈ।

Leave a Reply

Your email address will not be published. Required fields are marked *