ਦਿੱਲੀ, 10 ਦਸੰਬਰ, 2020: ਦਿੱਲੀ ਵਿਚ ਗ੍ਰਿਫਤਾਰ ਪੰਜ ਸ਼ੱਕੀ ਖਾੜਕੂਆਂ ਦੀ ਨਿਸ਼ਾਨਦੇਹੀ ਅਤੇ ਦਿੱਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਇਨਪੁਟ ਦੀ ਮਦਦ ਨਾਲ ਖਾਲਿਸਤਾਨੀ ਹੈਂਡਲਰ ਸੁਖ ਭਿਖਾਰੀਵਾਲ ਨੂੰ ਦੁਬਈ ਵਿਚ ਗ੍ਰਿਫਤਾਰ ਕਰ ਲਿਆ। ਭਾਰਤ ਸਰਕਾਰ ਨੇ ਸੁਖ ਭਿਖਾਰੀਵਾਲ ਨੂੰ ਭਾਰਤ ਲਿਆਉਣ ਦੇ ਲਈ ਦੁਬਈ ਨਾਲ ਗੱਲਬਾਤ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਭਿਖਾਰੀਵਾਲ ‘ਤੇ ਪੰਜਾਬ ਵਿਚ ਕਈ ਮਾਮਲੇ ਦਰਜ ਹਨ। ਜਿਸ ਵਿਚ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਵੀ ਸ਼ਾਮਲ ਹੈ। ਸੁਖ ਭਿਖਰੀਵਾਲ ‘ਤੇ ਗੁਰਦਾਸਪੁਰ ਵਿਚ ਕੁਲ ਦਸ ਮਾਮਲੇ ਦਰਜ ਹਨ। ਇਨ੍ਹਾਂ ਵਿਚ 3 ਹੱÎਤਿਆਵਾਂ, ਪੰਜ ਹੱਤਿਆ ਦੀ ਕੋਸ਼ਿਸ਼ ਅਤੇ ਦੋ ਐਨਡੀਪੀਐਸ ਐਕਟ ਦੇ ਮਾਮਲੇ ਹਨ।
ਭਿਖਾਰੀਵਾਲ ਖਾਲਿਸਤਾਨ ਦਾ ਪ੍ਰਮੁੱਖ ਹੈਂਡਲਰ ਸੀ ਅਤੇ ਪੰਜਾਬ ਤੇ ਆਸ ਪਾਸ ਦੇ ਇਲਾਕਿਆਂ ਵਿਚ ਖਾਲਿਸਤਾਨ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਅੱਠ ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕਰਵਾ ਚੁੱਕਾ ਸੀ। ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਵਿਚ ਵੀ ਉਹ ਸ਼ਾਮਲ ਸੀ। ਦਿੱਲੀ ਵਿਚ ਗ੍ਰਿਫਤਾਰ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਭਿਖਾਰੀਵਾਲ ਨਾਲ ਰੋਜ਼ਾਨਾ ਗੱਲਬਾਤ ਹੁੰਦੀ ਸੀ। ਦੁਬਈ ਵਿਚ ਹੋਣ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਅਤੇ ਸਰਕਾਰ ਨੇ ਦੁਬਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਭਿਖਾਰੀਵਾਲ ਨੂੰ ਉਥੇ ਫੜ ਲਿਆ। ਜਲਦ ਉਸ ਨੂੰ ਭਾਰਤ ਲਿਆਇਆ ਜਾਵੇਗਾ।