ਜਲੰਧਰ (ਵਿਸ਼ਾਲ /ਰੋਜਾਨਾ ਆਜਤਕ )ਧਾਰਮਿਕ ,ਦਲਿਤ, ਵਿਦਿਆਰਥੀ , ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਡਾਕਟਰ ਬੀਆਰ ਅੰਬੇਡਕਰ ਪਾਰਕ ਬੂਟਾ ਮੰਡੀ ਵਿਖੇ ਵਿਸ਼ਾਲ ਇਕੱਠ ਕਰਕੇ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੈਂਡਲ ਮਾਰਚ ਕੱਿਢਆ ਸਮੁੱਚੇ ਆਗੂਆਂ ਜਗਦੀਸ਼ ਦੀਸ਼ਾ ਚੰਦਰ ਕਲੇਰ, ਦਰਸ਼ਨ ਭਗਤ, ਬਲਵੰਤ ਬਾਲਾ, ਅਸੋਕ ਚਾਵਲਾ, ਰਾਮਪਾਲ, ਬਾਬਾ ਹਰਦੇਵ ਸਿੰਘ, ਬਾਬਾ ਹੀਰਾ ਸਿੰਘ, ਜਤਿੰਦਰ ਸਿੰਘ ਖਾਲਸਾ, ਰਿੰਕੂ ਕਲੇਰ, ਅੰਮਿ੍ਤ ਸਿੰਘ, ਸਰਦੂਲ ਸਿੰਘ, ਰਮੇਸ ਕਰਨ, ਬਲਦੇਵ ਰਾਜ ਤੇ ਹੋਰ ਆਗੂਆਂ ਨੇ ਪਾਰਕ ਵਿਖੇ ਮੋਦੀ ਤੇ ਯੋਗੀ ਸਰਕਾਰ ਦੀ ਸਖਤ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਯੂਪੀ ਵਿੱਚ ਯੋਗੀ ਰਾਜ ਦੇ ਵਿੱਚ ਹੋ ਰਹੇ ਜੁਰਮਾਂ ਵਿਰੁੱਧ ਰੋਹ ਭਰਿਆ ਪਿਆ ਹੈ। ਆਗੂਆਂ ਨੇ ਆਪਣੇ ਭਾਸ਼ਣਾਂ ‘ਚ ਆਖਿਆ ਕਿ ਯੂਪੀ ਵਿੱਚ ਲੜਕੀਆਂ ਦੀਆਂ ਹੱਤਿਆਵਾਂ, ਕਿਸਾਨ ਵਿਰੋਧੀ ਆਰਡੀਨੈਂਸ, ਐੱਸਸੀ ਐੱਸਟੀ ਵਿਦਿਆਰਥੀਆਂ ਦੇ ਵਜ਼ਿਫਿਆਂ, ਰਿਜ਼ਰਵੇਸ਼ਨ ਬੈਕਲਾਗ ਪੂਰਾ ਕਰਨਾ ਤੇ ਹੋਰ ਮੁੱਦਿਆਂ ‘ਤੇ ਕੈਂਡਲ ਮਾਰਚ ਕੱਿਢਆ ਗਿਆ। ਸਮੁੱਚੇ ਆਗੂਆਂ ਨੇ ਕਿਹਾ ਕਿ ਯੋਗੀ ਦੇ ਰਾਜ ਵਿੱਚ ਹਾਥਰਸ ਵਿਖੇ ਲੜਕੀ ਦੇ ਗੈਂਗ ਦੇ ਬਾਅਦ ਹੱਤਿਆ ਕਰ ਦਿੱਤੀ ਸੀ। ਇਸੇ ਤਰ੍ਹਾਂ ਬੁਲੰਦਪੁਰ ਸ਼ਹਿਰ ‘ਚ ਚੌਦਾਂ ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਕੀਤਾ ਗਿਆ ਤੇ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਯੋਗੀ ਦੇ ਰਾਜ ਵਿੱਚ ਗੁੰਡਾਗਰਦੀ ਦਿਨ ਦਿਹਾੜੇ ਹੋ ਰਹੀ ਹੈ ਤੇ ਜੰਗਲਰਾਜ ਬਣਿਆ ਪਿਆ ਹੈ । ਆਗੂਆਂ ਨੇ ਮੰਗ ਕਿ ਦੋਸ਼ੀਆਂ ਨੂੰ ਤੁਰੰਤ ਸਜਾਵਾਂ ਦਿੱਤੀਆਂ ਜਾਣ, ਤਾਂ ਕਿਸਾਨਾਂ ਵਿਰੋਧੀ ਆਰਡੀਨੈਸ ਵਾਪਸ ਲਏ ਜਾਣ, ਵਿਦਿਆਰਥੀਆਂ ਦਾ ਵਜੀਫਾ ਤੁਰੰਤ ਰਲੀਜ ਕੀਤਾ ਜਾਵੇ।