ਵਾਸ਼ਿੰਗਟਨ, 3 ਫਰਵਰੀ2021 : ਅਮਰੀਕਾ ਦੇ ਉਤਰ ਕੈਲੀਫੋਰਨੀਆ ਸਥਿਤ ਸਿਟੀ ਆਫ਼ ਡੇਵਿਸ ਦੇ ਸੈਂਟਰਲ ਪਾਰਕ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਤੋੜਨ ਦਾ ਮਾਮਲਾ ਅਮਰੀਕੀ ਸੰਸਦ ਵਿੱਚ ਗੂੰਜਿਆ। ਭਾਰਤੀ ਮੂਲ ਦੇ ਕਾਂਗਰਸੀ ਸੰਸਦ ਮੈਂਬਰ ਨੇ ਇਸ ਮਾਮਲੇ ਦੀ ਜਾਂਚ ਐਫਬੀਆਈ ਤੋਂ ਕਰਾਉਣ ਦੀ ਮੰਗ ਕੀਤੀ। ਉੱਥੇ ਕਈ ਹੋਰ ਸੰਸਦ ਮੈਂਬਰਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਦੱਸ ਦੇਈਏ ਕਿ ਸੈਂਟਰਲ ਪਾਰਕ ਵਿੱਚ ਮਹਾਤਮਾ ਗਾਂਧੀ ਦੀ 6 ਫੁੱਟ ਉੱਚੀ ਲਗਭਗ 295 ਕਿਲੋਗ੍ਰਾਮ ਵਜ਼ਨ ਦੀ ਕਾਂਸੀ ਦੀ ਮੂਰਤੀ ਨਾਲ ਪਿਛਲੇ ਹਫ਼ਤੇ ਕੁਝ ਅਣਪਛਾਤੇ ਲੋਕਾਂ ਨੇ ਤੋੜਭੰਨ ਕੀਤੀ ਸੀ।