ਪੈਰਿਸ, 10 ਦਸੰਬਰ,2020 : ਫਰਾਂਸ ਦੇ ਆਲਪਸ ਪਰਵਤ ਵਿਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ Îਇੱਕ ਬਚਾਅ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਸਵੋਈ ਸੂਬੇ ਦੇ ਪ੍ਰਸ਼ਾਸਨ ਵਲੋਂ ÎਿÂੱਕ ਬਿਆਨ ਵਿਚ ਕਿਹਾ ਗਿਆ ਕਿ ਹੈਲੀਕਾਪਟਰ ਮੰਗਲਵਾਰ ਸ਼ਾਮ ਨੂੰ ਟੀਮ ਨੂੰ ਸਵੋਈ ਖੇਤਰ ਵਿਚ ਇੱਕ ਟਰੇÎਨਿੰਗ ਮੁਹਿੰਮ ‘ਤੇ ਲਿਜਾ ਰਿਹਾ ਸੀ। ਹੈਲੀਕਾਪਟਰ 1800 ਮੀਟਰ ਦੀ ਉਚਾਈ ‘ਤੇ ਥੱਲੇ ਡਿੱਗਿਆ। ਅਧਿਕਾਰੀਆਂ ਨੇ ਕਿਹਾ ਕਿ ਜ਼ਿੰਦਾ ਬਚਿਆ ਮੈਂਬਰ ਸੂਚਨਾ ਦੇਣ ਵਿਚ ਸਫਲ ਰਿਹਾ ਅਤੇ ਉਸ ਨੂੰ ਗਰੇਨੋਬਲ ਸ਼ਹਿਰ ਦੇ Îਇੱਕ ਹਸਪਤਾਲ ਵਿਚ ਲਿਜਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਬਹੁਤ ਖਰਾਬ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਟਵੀਟ ਕਰਕੇ ਬਚਾਅ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਖਮੀ ਪੀੜਤ ਅਪਣੇ ਜੀਵਨ ਦੇ ਲਈ ਸੰਘਰਸ਼ ਕਰ ਰਿਹਾ ਹੈ। ਹਾਦਸੇ ਦੀ ਜਾਂਚ ਸ਼ੁਰੂ ਹੋ ਗਈ ਹੈ।