ਉਰਮਿਲਾ ਮਾਤੋਂਡਕਰ ਸ਼ਿਵਸੈਨਾ ‘ਚ ਸ਼ਾਮਲ

ਨਵੀਂ ਦਿੱਲੀ, 2 ਦਸੰਬਰ : ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ ਹੈ। ਉਹ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਉਹ ਇਕ ਕਾਂਗਰਸੀ ਨੇਤਾ ਸੀ ਅਤੇ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਚੋਣਾਂ ਵੀ ਲੜ ਚੁੱਕੀ ਹੈ। ਉਰਮਿਲਾ ਹੁਣ ਸ਼ਿਵਸੈਨਾ ਦੇ ਨਾਲ ਅਪਣੀ ਰਾਜਨੀਤੀ ਦੀ ਦੂਜੀ ਪਾਰੀ ਖੇਡ ਰਹੀ ਹੈ। ਮੰਗਲਵਾਰ ਨੂੰ ਉਰਮਿਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਤੇ ਉਨ੍ਹਾਂ ਅਤੇ ਦੂਸਰੀ ਪਾਰਟੀ ਦੇ ਹੋਰ ਨੇਤਾਵਾਂ ਦੀ ਹਾਜ਼ਰੀ ਵਿਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਲਈ। ਸੰਭਾਵਨਾ ਹੈ ਕਿ ਉਹ ਗਵਰਨਰ ਦੇ ਕੋਟਾ ਵਲੋਂ ਵਿਧਾਨ ਸਭਾ ਵਿਚ ਸ਼ਾਮਲ ਹੋ ਸਕਦੀ ਹੈ।

Leave a Reply

Your email address will not be published. Required fields are marked *