ਬਰਨਾਲਾ: ਸਰਕਾਰ ਵਲੋਂ ਇਮਤਿਹਾਨਾਂ ਦੌਰਾਨ ਕੋਰੋਨਾ ਦੇ ਡਰੋਂ ਵਿਦਿਅਕ ਅਦਾਰੇ ਮੁਕੰਮਲ ਬੰਦ ਕੀਤੇ ਗਏ ਹਨ। ਜਿਸ ਦਾ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਪ੍ਰੋਫ਼ੈਸਰਾਂ ਵਲੋਂ ਉਸੇ ਦਿਨ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਹੁਣ ਪਿੰਡਾਂ ਵਿੱਚ ਵੀ ਮਾਪਿਆਂ ਵਲੋਂ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਜਾਣ ਲੱਗੀ ਹੈ। ਪਿੰਡ ਦੀਵਾਨਾ ਦੇ ਬੱਚਿਆਂ ਦੇ ਮਾਪਿਆਂ, ਇਨਸਾਫ਼ਪਸੰਦ ਲੋਕਾਂ ਵਲੋਂ ਇਕੱਠੇ ਹੋ ਕੇ ਸਰਕਾਰ ਤੋਂ ਸਰਕਾਰੀ ਸਕੂਲ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਰਿਟਾਇਰਡ ਮਾ. ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆਡ ’ਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਬੱਚਿਆਂ ਦੇ ਭਵਿੱਖ ਦੇ ਮੱਦੇਨਜ਼ਰ ਸਰਕਾਰ ਨੂੰ ਸਕੂਲ ਖੋਲਣੇ ਚਾਹੀਦੇ ਹਨ।