ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਸੰਸਾਰ ਨੂੰ ਅਲਵਿਦਾ ਕਹਿ ਗਏ

ਜਲੰਧਰ, (ਸੰਜੇ ਸ਼ਰਮਾ)-ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾੳੂਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ’ਤੇ ਮੀਡੀਆ ਜਗਤ ਤੋਂ ਲੈ ਕੇ ਰਾਜਨੀਤਿਕ ਨੇਤਾ ਵਿਸ਼ੇਸ਼ ਤੌਰ ’ਤੇ ਪੁੱਜੇ। ਪੰਜਾਬੀ ਪੱਤਰਕਾਰੀ ’ਚ ਅਹਿਮ ਨਾਂ ਨਾਲ ਜਾਣੇ ਜਾਂਦੇ ‘ਅਜੀਤ’ ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ ’ਚ ਵੱਡਾ ਘਾਟਾ ਹੀ ਨਹੀਂ ਪਿਆ, ਜਦਕਿ ਮਨ ਨੂੰ ਦੁੱਖ ਲੱਗਾ ਹੈ। ਪੰਜਾਬੀ ਪੱਤਰਕਾਰੀ ਲਈ ਅਹਿਮ ਜਾਣੇ ਜਾਂਦੇ ਮੇਜਰ ਸਿੰਘ ਪੱਤਰਕਾਰ ਵਰਗੇ ਅਜਿਹੇ ਅਨੁਭਵੀ ਸਰਗਰਮ ਪੱਤਰਕਾਰਾਂ ਦੀ ਗਿਣਤੀ ਅਜੋਕੇ ਸਮਾਜ ’ਚ ਉਂਗਲਾਂ ’ਤੇ ਗਿਣੇ ਜਾਣ ਜੋਗੀ ਰਹਿ ਗਈ ਹੈ। ਇਸ ਤਰ੍ਹਾਂ ਦੇ ਖੋਜੀ ਪੱਤਰਕਾਰ ਦੇ ਚਲੇ ਜਾਣ ਨਾਲ ਪੰਜਾਬੀ ਪੱਤਰਕਾਰੀ ’ਚ ਪਿਆ ਵੱਡਾ ਖ਼ਲਾਅ ਭਰ ਸਕਣਾ ਮੁਸ਼ਕਿਲ ਹੋਵੇਗਾ। ਵਿਦੇਸ਼ਾਂ ’ਚ ਵਸੱਦੇ ਸ. ਹਿੰਮਤ ਸਿੰਘ ਸਰਪੰਚ, ਰਘਬੀਰ ਸਿੰਘ ਸੁਭਾਨਪੁਰ, ਪ੍ਰੀਤਮ ਸਿੰਘ ਗਿਲਜੀਆਂ, ਬਲਦੇਵ ਸਿੰਘ ਗਿਲਜੀਆਂ, ਸੁਖਜਿੰਦਰ ਸਿੰਘ ਸੁਭਾਨਪੁੁਰ, ਮਾਸਟਰ ਮਹਿੰਦਰ ਸਿੰਘ, ਸ. ਗੁਰਮੀਤ ਸਿੰਘ ਮਹਿਮਦਪੁਰ, ਸ. ਅਮਰੀਕ ਸਿੰਘ ਮੌਰਥਲੀ, ਸ. ਰਘਬੀਰ ਸਿੰਘ ਬੱਬੀ, ਸ. ਰਣਜੀਤ ਸਿੰਘ ਮਹਿਮਦਪੁਰ, ਸ. ਹਰਦੀਪ ਸਿੰਘ ਗੋਲਡੀ, ਸ. ਦਿਲਬਾਗ ਸਿੰਘ ਆਦਿ ਨੇ ਪਰਿਵਾਰ ਸਮੇਤ ਅਦਾਰਾ ‘ਅਜੀਤ’ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।

Leave a Reply

Your email address will not be published. Required fields are marked *