ਨਵੀਂ ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਟੂਲ ਕਿੱਟ ਮਾਮਲੇ ਦੀ ਮੁਲਜ਼ਮ ਦਿਸ਼ਾ ਰਵੀ ਨੂੰ 1 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ 5 ਦਿਨਾਂ ਦੀ ਪੁਲਿਸ ਹਿਰਾਸਤ ਮੰਗੀ ਸੀ। ਪੁਲਿਸ ਹਿਰਾਸਤ ਦੌਰਾਨ ਮੁਲਜ਼ਮ ਦਿਸ਼ਾ ਰਵੀ ਦੇ ਨਾਲ ਮੁਲਜ਼ਮ ਸ਼ਾਂਤਨੂ ਅਤੇ ਮੁਲਜ਼ਮ ਨਿਕਿਤਾ ਨੂੰ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ।