ਟੋਰਾਂਟੋ, 20 ਫ਼ਰਵਰੀ 2021 : ਟੋਰਾਂਟੋ ਅਤੇ ਪੀਲ ਰੀਜਨ ਵਿਚ ਘੱਟੋ-ਘੱਟ ਦੋ ਹਫ਼ਤੇ ਹੋਰ ਮੁਕੰਮਲ ਲੌਕਡਾਊਨ ਜਾਰੀ ਰਹੇਗਾ ਅਤੇ ‘ਸਟੇਅ ਐਟ ਹੋਮ’ ਹੁਕਮ ਲਾਗੂ ਰਹਿਣਗੇ ਪਰ ਯਾਰਕ ਰੀਜਨ ਵਿਚ ਰੈਸਟੋਰੈਂਟ ਅਤੇ ਜਿੰਮ ਅਗਲੇ ਹਫ਼ਤੇ ਤੋਂ ਖੋਲ੍ਹ ਜਾਣਗੇ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਟੋਰਾਂਟੋ ਅਤੇ ਪੀਲ ਰੀਜਨ ਦੇ ਮੈਡੀਕਲ ਅਫ਼ਸਰਾਂ ਦੀ ਸਿਫ਼ਾਰਸ਼ ’ਤੇ 8 ਮਾਰਚ ਤੱਕ ਬੰਦਿਸ਼ਾਂ ਜਾਰੀ ਰੱਖਣਾ ਦਾ ਫ਼ੈਸਲਾ ਲਿਆ ਗਿਆ।