ਟਰੰਪ ਨੂੰ ਕੋਈ ਖੁਫ਼ੀਆ ਜਾਣਕਾਰੀ ਨਹੀਂ ਮਿਲੇਗੀ : ਬਾਈਡਨ

ਵਾਸ਼ਿੰਗਟਨ, 6 ਫ਼ਰਵਰੀ, 2021 : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸਾਫ ਕਰ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਕਿਸੇ ਤਰ੍ਹਾਂ ਦੀ ਖੁਫੀਆ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਬਾਈਡਨ ਮੁਤਾਬਕ ਟਰੰਪ ਦਾ ਵਰਤਾਰਾ ਪੇ੍ਰਸ਼ਾਨ ਕਰਨ ਵਾਲਾ ਹੈ ਉਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦੈ। ਬਾਈਡਨ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ। ਦਰਅਸਲ, ਅਮਰੀਕਾ ਵਿਚ ਇਹ ਰਵਾਇਤ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਓਨੀ ਹੀ ਖੁਫ਼ੀਆ ਸੂਚਨਾਵਾਂ ਯਾਨੀ Îਇੰਟੈਲੀਜੈਂਸ ਬਰੀਫਿੰਗ ਦਿੱਤੀ ਜਾਂਦੀ ਹੈ ਜਿੰਨੀ ਵਰਤਮਾਨ ਰਾਸ਼ਟਰਪਤੀ ਨੂੰ ਹੋਵੇ। ਅਜਿਹੇ ਵਿਚ ਬਾਈਡਨ ਦਾ ਫ਼ੈਸਲਾ ਟਰੰਪ ਦੀ ਇੱਕ ਹੋਰ ਫਜ਼ੀਹਤ ਮੰਨਿਆ ਜਾ ਸਕਦਾ ਹੈ।

Leave a Reply

Your email address will not be published. Required fields are marked *