ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਦੇਸ਼ ਭਰ ਦੇ ਐਨਐਚ ਅਤੇ ਰਾਜ ਮਾਰਗਾਂ ’ਤੇ ਚੱਕਾ ਜਾਮ ਕਰਨਗੇ। ਇਸ ਸਮੇਂ ਦੌਰਾਨ ਲਗਭਗ 3 ਘੰਟਿਆਂ ਤੱਕ ਕਿਸਾਨ ਐਨਐਸ ਅਤੇ ਰਾਜਾਂ ਦੀ ਮੁੱਖ ਸੜਕ ਜਾਮ ਕਰਨਗੇ। ਇਸ ਦੇ ਮੱਦੇਨਜ਼ਰ ਦਿੱਲੀ ਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਦਿੱਲੀ ਤੇ ਐਨਸੀਐਰ ਵਿਚ ਰੱਖਿਆ ਬਲਾਂ ਦੇ ਤਕਰੀਬਨ 50,000 ਜਵਾਨ ਤਾਇਨਾਤ ਕੀਤੇ ਗਏ ਹਨ। 12 ਮੈਟਰੋ ਸਟੇਸ਼ਨ ਅਲਰਟ ਉਤੇ ਰੱਖੇ ਗਏ ਹਨ। ਇਸ ਲਈ ਰਾਸ਼ਟਰੀ ਰਾਜਧਾਨੀ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਇਤਿਹਾਸਕ ਲਾਲ ਕਿਲ੍ਹੇ ਪਹੁੰਚਣ ਤੋਂ ਬਾਅਦ ਪੁਲਿਸ ਦਿੱਲੀ ਵਿਚ ਮਹੱਤਵਪੂਰਣ ਥਾਵਾਂ ਦੀ ਸੁਰੱਖਿਆ ਵਿਚ ਕੋਈ ਢਿੱਲ ਦੇਣ ਦੇ ਮੂਡ ਵਿਚ ਨਹੀਂ ਹੈ।