
ਜਲੰਧਰ, (ਸੰਜੇ ਸ਼ਰਮਾ)-ਡੀਸੀ ਦਫਤਰ ਰੋਜ਼ਗਾਰ ਐਕਸਚੇਂਜ ਦੇ ਹਾਲ ’ਚ ਪੀਐਮਜੀ ਦਿਸ਼ਾ ਅਤੇ ਆਯੂਸ਼ਮਾਨ ਭਾਰਤ ਕਾਰਡ ਸੇਵਾਵਾਂ ਲਈ ਇਕ ਸਿਖਲਾਈ ਸੈਸ਼ਨ ’ਤੇ ਮੀਟਿੰਗ ਰੱਖੀ ਗਈ। ਆਯੂਸ਼ਮਾਨ¿; ਕਾਰਡ ਬਣਾਉਣ ਸਮੇਂ ਆ ਰਹੀਆਂ ਸਮੱਸਿਆਂ ਦਾ ਹਲ ਕੀਤਾ ਗਿਆ। ਮੀਟਿੰਗ ਵਿਚ ਆ ਰਹੀਆਂ ਸਮੱਸਿਆਂ ’ਤੇ ਨਵੀਂਆਂ ਸਰਵਿਸ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਲਗਭਗ ਤਿੰਨ ਕੁ ਘੰਟੇ ਤੱਕ ਚਲੀ। ਇਸ ਮੌਕੇ ’ਤੇ ਸੈਂਟਰਲ ਟੀਮ ਪ੍ਰਨਵ ਰੰਜਨ ਅਤੇ ਅਮਿ੍ਰਤ ਮਲਹੋਤਰਾ ਸਟੇਟ ਪੋਜੈਕਟ ਹੈਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਨ੍ਹਾਂ ਦੋਹਾਂ ਨੇ ਆਪਣੇ ਵਿਚਾਰ ਰਾਹੀਂ ਦੱਸਿਆ ਕਿ ਸੀਐਸਸੀ ਸੇਵਾ ਲਗਾਤਾਰ ਆਮ ਲੋਕਾਂ ਦੇ ਹਿੱਤ ਲਈ ਬਣਾਈ ਗਈ ਹੈ। ਇਸ ਦੌਰਾਨ ਵੀਐਲਈ (ਕੰਪਿੳੂਟਰ ਆਪਰੇਟਰ) ਵੱਲੋਂ ਗ੍ਰਾਹਕਾਂ ਤੋਂ ਵਾਧੂ ਚਾਰਜ ਲੈਣ ਸਬੰਧੀ ਸਖਤੀ ਨਾਲ ਮਨ੍ਹਾ ਕੀਤਾ ਗਿਆ। ਇਸ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਕੋਈ ਵੀ ਕੰਪਿੳੂਟਰ ਆਪਰੇਟਰ ਗ੍ਰਾਹਕਾਂ ਤੋਂ ਵਾਧੂ ਚਾਰਜ ਕਰਦਾ ਹੈ। ਉਸ ਦੀ ਆਈਡੀ ਬੰਦ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਮੀਟਿੰਗ ਦੌਰਾਨ ਜਲੰਧਰ ਦੇ ਡੀਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਤਰ੍ਹਾਂ ਸਰਵਿਸ ਚਲਾਉਣ ਸਮੇਂ ਸਮੱਸਿਆ ਆਉਦੀ ਹੈ ਤਾਂ ਉਨ੍ਹਾਂ ਨੂੰ ਸਿਧਾ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੈਂਡੀਕੈਪ ਵੀਐਲਈ ਨੇ ਪੂਰੇ ਜਿਲ੍ਹਿਆ ’ਚ ਬਹੁਤ ਵਧੀਆ ਕੰਮ ਕੀਤਾ ਹੈ। ਸੀਐਸਸੀ ਨੌਜਵਾਨ ਵਰਗ ਨੂੰ ਰੋਜ਼ਗਾਰ ਪ੍ਰਦਾਨ ਕਰ ਰਿਹਾ ਹੈ। ਉਥੇ ਹੀ ਪੂਰੇ ਭਾਰਤ ਨੂੰ ਡਿਜਿਟਲ ਨਾਲ ਜੁੜਨ ਵਿਚ ਆਪਣਾ ਯੋਗਦਾਨ ਕਰ ਰਿਹਾ ਹੈ। ਇਹ ਹਰ ਸਟੇਟ ’ਚ ਬਣੀ ਸਾਡੀ ਟੀਮ ਦੇ ਸਹਿਯੋਗ ਨਾਲ ਪੂਰਾ ਹੋ ਪਾਇਆ ਹੈ। ਸੀਐਸਸੀ ਵੱਲੋਂ ਹੋਰ ਵੀ ਬਹੁਤ ਸਾਰੀਆਂ ਸਰਵਿਸ ਸਰਕਾਰ ਅਤੇ ਪ੍ਰਾਇਵੇਟ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਲੋਕ ਇਸ ਦਾ ਲਾਭ ਕਾਮਨ ਸਰਵਿਸ ਸੈਂਟਰ ਤੋਂ ਲੈ ਸਕਦੇ ਹਨ। ਇਸ ਮੌਕੇ ’ਤੇ ਐਚਓਡੀ ਸੁਬੋਧ ਮੀਸ਼ਰਾ, ਚੜਤ ਸਿੰਘ, ਸੰਦੀਪ ਸਿੰਘ, ਰਾਹੁਲ ਆਦਿ ਮੀਟਿੰਗ ਵੱਲੋਂ ਆਪਰੇਟਰਾਂ ਨੂੰ ਆ ਰਹੀਆਂ ਸਮੱਸਿਆਂ ਦਾ ਵੀ ਹਲ ਕੀਤਾ।