ਪਿਸ਼ਾਵਰ, 10 ਦਸੰਬਰ, 2020 : ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਕੀਮਤ 80,56,000 ਰੁਪਏ ਅਤੇ 1,00,50,000 ਰੁਪਏ Îਨਿਰਧਾਰਤ ਕੀਤੀ ਹੈ। ਸੂਬਾਈ ਸਰਕਾਰ ਨੇ ਸਤੰਬਰ ਵਿਚ ਜੱਦੀ ਮਕਾਨਾਂ ਨੂੰ ਅਜਾਇਬ ਘਰਾਂ ਦੇ ਲਈ ਖਰੀਦਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿਚ ਅਜਿਹੇ ਮਕਾਨਾਂ ਦੀ ਸੂਚੀ ਹੈ ਜੋ ਖਸਤਾ ਹਾਲਤ ਵਿਚ ਹੈ ਅਤੇ ਖੰਡਰ ਹੋ ਚੁੱਕੇ ਹਨ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਸਰਕਾਰ ਨੇ ਕਿਹਾ ਸੀ ਕਿ ਦੋਵੇਂ ਅਦਾਕਾਰਾਂ ਦੇ ਘਰ ਬੇਹੱਦ ਖਸਤਾ ਹਾਲਤ ਵਿਚ ਹਨ। ਇਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਇਨ੍ਹਾਂ ਅਜਾਇਬ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਤਰੀ ਪਾਕਿਸਤਾਨੀ ਸ਼ਹਿਰ ਦੇ ਮੱਧ ਵਿਚ ਸਥਿਤ ਦੋਵੇਂ ਇਮਾਰਤਾਂ ਨੂੰ ਕੌਮੀ ਧਰੋਹਰ ਐਲਾਨ ਕੀਤਾ ਜਾ ਚੁੱਕਾ ਹੈ। ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਗਰ ਨੇ ਕਿਹਾ ਕਿ ਦਿਲੀਪ ਕੁਮਾਰ ਦੇ ਚਾਰ ਮਰਲਾ ਘਰ ਦੀ ਕੀਮਤ 80,56,000 ਰੁਪਏ ਤੈਅ ਕੀਤੇ ਗਏ ਹਨ। ਜਦ ਕਿ ਰਾਜ ਕਪੂਰ ਦੇ ਛੇ ਮਰਲਾ ਘਰ 1,00,50,00 ਰੁਪਏ ਤੈਅ ਕੀਤੀ ਗਈ ਹੈ।