ਜੀਟੀਯੂ ਨੇ ਨਵੀਂ ਸਿੱਖਿਆ ਨੀਤੀ ਦਾ ਕੀਤਾ ਵਿਰੋਧ

ਜਲੰਧਰ, (ਵਿਸ਼ਾਲ/ ਰੋਜਾਨਾ ਆਜਤਕ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜਲੰਧਰ ਇਕਾਈ ਵਲੋਂ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਉਂਦੇ ਹੋਏ ਨਵੀਂ ਸਿੱਖਿਆ ਨੀਤੀ ਦੇ ਵਿਰੋਧ ‘ਚ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਦੇ ਜਨਰਲ ਸਕੱਤਰ ਗਣੇਸ਼ ਭਗਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਤਿਹਾਸ ਨੂੰ ਮਿਥਿਹਾਸ ਤੇ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਬੱਚਿਆਂ ਸਾਹਮਣੇ ਪੇਸ਼ ਕਰ ਰਹੀ ਹੈ। ਬੱਚਿਆਂ ਦੀ ਘੱਟ ਗਿਣਤੀ ਦਾ ਬਹਾਨਾ ਬਣਾਕੇ ਬਹੁ ਗਿਣਤੀ ਸਰਕਾਰੀ ਸਕੂਲਾਂ ਦਾ ਭੋਗ ਪਾਇਆ ਜਾ ਰਿਹਾ ਹੈ ਤੇ ਪੇਂਡੂ ਖੇਤਰ ਦੇ ਗਰੀਬ ਵਰਗ ਦੇ ਬੱਚਿਆਂ ਤੋਂ ਸਿੱਖਿਆ ਪ੍ਰਰਾਪਤ ਕਰਨ ਦੇ ਅਧਿਕਾਰ ਨੂੰ ਖੋਹਣ ਵੱਲ ਵਧਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਕਲੱਸਟਰ ਸਿਸਟਮ ਸ਼ੁਰੂ ਕਰਨ ਨਾਲ਼ ਵੱਡੇ ਪੱਧਰ ‘ਤੇ ਸਹੂਲਤਾਂ ਦੀ ਘਾਟ ਅਤੇ ਬੱਚਿਆਂ ਦੀ ਘਾਟ ਵਾਲੇ ਸਕੂਲਾਂ ਦੀ ਹੋਂਦ ਖਤਮ ਕੀਤੀ ਜਾਵੇਗੀ ਜਿਸ ਨਾਲ਼ ਸਿੱਖਿਆ ਵਿਹੂਣੇ ਬੱਚਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ਼ ਵਾਧਾ ਹੋਵੇਗਾ। ਡਿਜ਼ੀਟਲ ਅਤੇ ਆਨਲਾਇਨ ਸਿੱਖਿਆ ਨੂੰ ਤੇਜ਼ ਕਰਨ ਦੇ ਨਾਂ ‘ਤੇ ਭਵਿੱਖ ਵਿੱਚ ਹਜ਼ਾਰਾਂ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਮੰਗ ਕੀਤੀ ਕਿ ਨਵੀਂ ਸਿੱਖਿਆ ਨੀਤੀ ਤੁਰੰਤ ਰੱਦ ਕੀਤੀ ਜਾਵੇ ਅਜਿਹਾ ਨਾ ਕਰਨ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਕੌੜਾ, ਤੀਰਥ ਸਿੰਘ ਬਾਸੀ, ਰਾਮਪਾਲ ਮਹੇ, ਬਲਜੀਤ ਸਿੰਘ ਕੁਲਾਰ, ਨਿਰਮੋਲਕ ਸਿੰਘ ਹੀਰਾ, ਹਰਮਨਜੋਤ ਸਿੰਘ ਆਹਲੂਵਾਲੀਆ,ਮੰਗਤ ਰਾਮ ਸਮਰਾ, ਪਰਨਾਮ ਸਿੰਘ ਸੈਣੀ, ਕੁਲਦੀਪ ਵਾਲੀਆ,ਸੰਦੀਪ ਸਿੰਘ, ਬਲਵੀਰ ਭਗਤ, ਬੂਟਾ ਰਾਮ ਅਕਲਪੁਰ,ਮਲਕੀਤ ਸਿੰਘ ਅੱਪਰਾ, ਮੁਲਖ ਰਾਜ,ਦਲਵੀਰ ਰਾਮ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ, ਕਰਨੈਲ ਸਿੰਘ, ਵਿਨੋਦ ਭੱਟੀ,ਮਨਜਿੰਦਰ ਸਿੰਘ ਗਦਰਾ ਤੇ ਹੋਰ ਸਾਥੀ ਹਾਜ਼ਰ ਹੋਏ

Leave a Reply

Your email address will not be published. Required fields are marked *