ਸੱਤ ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਵਿਅਕਤੀ ਰੰਗੇ ਹੱਥੀ ਕਾਬੂ

ਮੁਕਤਸਰ ਦੇ ਬਰਕੰਦੀ ਰੋਡ ‘ਤੇ ਕੁਝ ਲੋਕਾਂ ਨੇ ਕਰੀਬ 35 ਸਾਲ ਦੇ ਇਕ ਵਿਅਕਤੀ ਨੂੰ ਇੱਕ ਸੱਤ ਸਾਲ ਦੀ ਬੱਚੀ ਦੇ ਨਾਲ  ਸੜਕ ਕੰਡੇ ਝਾੜੀਆਂ ਦੇ ਪਿੱਛੇ ਅਸ਼ਲੀਲ ਹਰਕਤਾਂ ਕਰਦੇ ਹੋਏ ਰੰਗੇ ਹੱਥੀ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ।  ਪੁਲਿਸ ਨੇ ਬੱਚੀ ਦੇ ਮਾਮੇ ਦੇ ਬਿਆਨਾਂ ਦੇ ਆਧਾਰ ਉੱਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।

ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਤੋਂ ਕੁਝ ਲੋਕਾਂ ਵੱਲੋਂ ਇਕ ਪੈਂਤੀ ਸਾਲਾ  ਵਿਅਕਤੀ ਨੂੰ 7 ਸਾਲਾ ਬੱਚੀ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦਿਆ ਚਸ਼ਮਦੀਦ ਦਵਿੰਦਰ ਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਨੂੰ ਆਪਣੀ ਦੁਕਾਨ ਤੋਂ ਖਾਣਾ ਖਾਣ ਲਈ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਸੁੰਨਸਾਨ ਥਾਂ ਤੇ ਕੁਝ ਚੀਕਾਂ ਸੁਣੀਆਂ ਜਦੋਂ ਉਸਨੇ ਝਾੜੀਆਂ ਵਿੱਚ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਜਿਸ ਦੀ ਉਮਰ ਕਰੀਬ ਪੈਂਤੀ ਸਾਲ ਇਕ ਛੋਟੀ ਬੱਚੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।  ਅਸੀਂ ਮੌਕੇ ਉਤੇ ਜਾ ਕੇ ਲੜਕੀ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਉਸ ਵਿਅਕਤੀ  ਨੂੰ ਫੜ ਲਿਆ। ਲੜਕੀ ਨੇ ਆਪਣਾ ਨਾਮ ਸੂਰਜ ਕੁਮਾਰੀ ਵਾਸੀ ਕੋਠੀ ਰੋਡ ਦੱਸਿਆ ਹੈ।

Leave a Reply

Your email address will not be published. Required fields are marked *