‘ਲੁਟੇਰੀ ਦੁਲਹਨ’ 25 ਹਜ਼ਾਰ ਕੈਸ਼ ਤੇ ਗਹਿਣੇ ਲੈ ਕੇ ਫਰਾਰ

ਪਟਿਆਲਾ, (R.aajtak.com)-ਥਾਣਾ ਭਦਾਸੋਂ ਇਲਾਕੇ ‘ਚ ਆਉਂਦੇ ਪਿੰਡ ਅਜਨੌਦਾਂ ਕਲਾ ਨਿਵਾਸੀ ਇਕ ਔਰਤ ਵਿਆਹ ਦੇ 10 ਦਿਨਾਂ ਬਾਅਦ ਹੀ ਗਹਿਨੇ ਤੇ ਕੈਸ਼ ਲੈ ਕੇ ਫਰਾਰ ਹੋ ਗਈ। ਜਦੋਂ ਪਤਨੀ ਦੀ ਤਲਾਸ਼ ‘ਚ ਵਿਅਕਤੀ ਆਪਣੇ ਸਹੁਰੇ ਪਹੁੰਚਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਰਨ ਇਹ ਸੀ ਕਿ ਜਿਹੜੀ ਔਰਤ ਨੂੰ ਅਨਾਥ ਕਹਿ ਕੇ ਵਿਆਹ ਕਰਵਾਇਆ ਗਿਆ ਸੀ, ਉਸ ਦੇ ਮਾਂ-ਪਿਓ ਜ਼ਿੰਦਾ ਸਨ। ਇੱਥੇ ਤਕ ਕਿ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ ਤੇ ਉਸ ਦਾ ਅਸਲੀ ਨਾਂ ਵੀ ਕੁਝ ਹੋਰ ਨਿਕਲਿਆ। ਪੀੜਤ ਪਤੀ ਨੇ ਇਸ ਸਬੰਧ ‘ਚ ਸੱਸ-ਸਹੁਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦਾਜ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਦਿੰਦਿਆਂ ਦੋ ਲੱਖ ਰੁਪਏ ਦੀ ਮੰਗ ਕੀਤੀ। ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੀੜਤ ਗੁਰਚਰਨ ਸਿੰਘ ਨਿਵਾਸੀ ਪਿੰਡ ਅਜਨੌਦਾਂ ਕਲਾ ਦੀ ਸ਼ਿਕਾਇਤ ‘ਤੇ ਉਸ ਦੀ ਪਤਨੀ ਗਗਨਦੀਪ ਕੌਰ ਨਿਵਾਸੀ ਘਨੌਰ, ਸੋਨੀਆ ਤੇ ਉਸ ਦੇ ਪਤੀ ਪਰਮਜੀਤ ਸਿੰਘ ਨਿਵਾਸੀ ਅਮਰਜੀਤ ਸਿੰਘ ਇੰਕਲੇਵ ਰਾਜਪੁਰਾ ਨੂੰ ਨਾਮਜ਼ਦ ਕੀਤਾ ਹੈ। ਫਿਲਹਾਲ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Leave a Reply

Your email address will not be published. Required fields are marked *