ਜਲੰਧਰ, (ਸੰਜੇ ਸ਼ਰਮਾ/ਰੋਹੀਤ ਭਗਤ)-ਭਾਰਗੋ ਕੈਂਪ ਵਾਰਡ 36 ‘ਚ ਆਏ ਦਿਨ ਸਿਵਰੇਜ ਬਲੋਕਿੰਗ ਤੋਂ ਇਲਾਕਾਵਾਸੀ ਪ੍ਰੇਸ਼ਾਨ ਹਨ। ਗਲੀ ਨੰ. 6 ਵਿਚ ਕੁਝ ਦਿਨ ਪਹਿਲਾਂ ਸਿਵਰੇਜ ਬਲੋਕਿੰਗ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ ਸਨ। ਹੁਣ ਗਲੀ ਸੱਤ ਵਿਚ ਸਿਵਰੇਜ ਬਲੋਕਿੰਗ ਤੋਂ ਮੁਹੱਲਾ ਵਾਸੀ ਪ੍ਰਸ਼ਾਨ ਹਨ। ਗੰਦੇ ਪਾਣੀ ਦੀ ਬਦਬੂਹ ਕਾਰਨ ਘਰ ਤੋਂ ਬਾਹਰ ਨਿਕਲਣਾ ਔਖਾ ਹੋਇਆ ਹੈ। ਸਿਵਰੇਜ ਦੇ ਪਾਣੀ ਜਮ੍ਹਾ ਹੋਣ ਕਾਰਨ ਮੱਖੀ, ਮੱਛਰ ਦੀ ਭਰਮਾਰ ਪੈਦਾ ਹੋ ਰਹੀ ਹੈ। ਇਸ ਮੌਕੇ ‘ਤੇ ਰਜੀ, ਸਤਿਆ, ਸੀਮਾ, ਜੋਗਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਸਿਵਰੇਜ ਬਲੋਕ ਹੋ ਰਿਹਾ ਹੈ। ਇਸ ਮੌਕੇ ‘ਤੇ ਇਲਾਕਾ ਵਾਸੀਆ ਨੇ ਕਿਹਾ ਕਿ ਸਿਵਰੇਜ ਬਲੌਕਿੰਗ ਬਾਰੇ ਕੌਂਸਲਰ ਨੂੰ ਕਈ ਵਾਰ ਦੱਸ ਚੁੱਕੇ ਹਾਂ। ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ। ਕਈ ਵਾਰ ਵਾਰਡ ਕੌਂਸਲਰ ਨੂੰ ਫੋਨ ‘ਤੇ ਵੀ ਸੰਪਰਕ ਵੀ ਕਰਦੇ ਹਾਂ ਪਰ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਸਿਵਰੇਜ ਦਾ ਪਾਣੀ ਸਾਡੇ ਘਰਾਂ ਦੇ ਅੰਦਰ ਆ ਰਿਹਾ ਹੈ। ਛੋਟੇ-ਛੋਟੇ ਬੱਚੇ ਗੰਦੇ ਪਾਣੀ ਵਿਚ ਡਿੱਗ ਪੈਂਦੇ ਹਨ। ਲਗਾਤਾਰ ਕਰੋਨਾ ਵਾਇਰਸ ਦੀ ਚਪੇਟ ਲੋਕ ਆ ਰਹੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ਗੱਲਾਂ ਦੀ ਪ੍ਰਵਾਹ ਕੀਤੇ ਬਗੈਰ ਕੁੰਭਕਰਨ ਨੀਂਦ ਸੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹਲ ਜਲਦ-ਜਲਦ ਕਰਵਾਇਆ ਜਾਵੇ।
ਕੀ ਕਹਿੰਦੇ ਹਨ ਇਲਾਕਾ ਕੌਂਸਲਰ
ਜਦੋਂ ਵਾਰਡ ਨੰ. 36 ਦੇ ਕੌਂਸਲਰ ਨਾਲ ਸੰਪਰਕ ਕੀਤਾ ਤਾਂ ਬਚਨ ਲਾਲ ਨੇ ਕਿਹਾ ਕਿ ਸਿਵਰੇਜ ਸਫਾਈ ਅਧਿਕਾਰੀ ਨੂੰ ਕਰੋਨਾ ਹੋਇਆ ਹੈ। ਇਸ ਕਾਰਨ 15 ਦਿਨਾਂ ਬਾਅਦ ਹੀ ਸਿਵਰੇਜ ਖੋਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਗਲੀ 6 ਦੀ ਪਾਇਪ ਲਾਈਨ ਪਾ ਦਿੱਤੀ ਗਈ ਪਰ ਮਲਵਾ ਗਲੀ ਵਿਚ ਛੱਡ ਦਿੱਤਾ ਗਿਆ। ਉਨ੍ਹਾਂ ਨੇ ਇਸ ਬਾਰੇ ਕਿਹਾ ਕਿ ਇਹ ਕੰਮ ਵੀ ਹੋ ਜਾਵੇਗਾ।