ਜਲੰਧਰ, (ਸੰਜੇ ਸ਼ਰਮਾ)-ਕਪੂਰਥਲਾ ਚੌਂਕ ਲਾਗੇ ਸਥਿਤ ਪੀਐਮਜੀ ਹਸਪਤਾਲ ਵਿਚ ਚਮਤਕਾਰ ਹੋਇਆ। ਇਕ ਬੱਚਾ ਹਸਪਤਾਲ ’ਚ ਐਡਮਿਡ ਕੀਤਾ ਗਿਆ ਸੀ। ਜਿਸ ਦਾ ਵਜਨ ਇਕ ਕਿਲੋ ਦੋ ਸੌ ਗ੍ਰਾਮ ਸੀ ਪਰ ਉਸ ਨੂੰ ਡਿਸਚਾਰਜ ਕਰਨ ਸਮੇਂ ਇਕ ਕਿਲੋ ਸੱਤ ਸੌ ਗ੍ਰਾਮ ’ਤੇ ਘਰ ਭੇਜਿਆ ਗਿਆ। ਡਾ. ਸੁਰਜੀਤ ਕੌਰ ਮਦਾਨ ’ਤੇ ਉਨ੍ਹਾਂ ਦੇ ਟੀਮ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ। ਜਾਣਕਾਰੀ ਮੁਤਾਬਕ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਇਹ ਸਰਾਹਨਾ ਉਨ੍ਹਾਂ ਦੇ ਹਸਪਤਾਲ ਦੀ ਪੂਰੀ ਟੀਮ ਨੂੰ ਜਾਂਦੀ ਹੈ। ਡਾ. ਮਦਾਨ ਨੇ ਦੱਸਿਆ ਕਿ¿; ਬੱਚੇ ਨੂੰ ਸਮੇਂ ਸਿਰ ਫੀਡ ’ਤੇ ਦੇਖਭਾਲ ਸਹੀ ਢੰਗ ਨਾਲ ਦੇਣੀ ਚਾਹੀਦੀ ਹੈ।