ਸੁਲਤਾਨਪੁਰ ਲੋਧੀ (ਅਮਰਿੰਦਰ)- ਥਾਣਾ ਕਬੀਰਪੁਰ ਦੀ ਪੁਲਿਸ ਨੇ ਪਿੰਡ ਆਹਲੀਕਲਾ ‘ਚ ਕੋਰੋਨਾ ਕਾਲ ‘ਚ ਰਾਤ ਦੇ ਸਮੇਂ ਦੁਕਾਨ ਖੋਲ੍ਹ ਕੇ ਡੀਸੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 1 ਦੁਕਾਨਦਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਕਬੀਰਪੁਰ ਦੇ ਐੱਸਐੱਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਸਬੰਧੀ ਪਿੰਡ ਆਹਲੀਕਲਾ ਪਹੁੰਚੀ ਤਾਂ ਇੱਕ ਦੁਕਾਨਦਾਰ ਸਵਿੰਦਰ ਸਿੰਘ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਆਹਲੀਕਲਾ ਆਪਣੀ ਕਰਿਆਣੇ ਦੀ ਦੁਕਾਨ ਰਾਤ ਸਮੇਂ ਖੋਲ੍ਹੀ ਬੈਠਾ ਸੀ ਜੋ ਰਾਤ ਸਮੇ ਦੁਕਾਨ ਖੋਲਣ ਬਾਰੇ ਕੋਈ ਵੀ ਠੋਸ ਜਵਾਬ ਨਹੀ ਦੇ ਸਕਿਆ ਤੇ ਨਾ ਹੀ ਕੋਈ ਦਸਤਾਵੇਜ ਪੇਸ਼ ਕਰ ਸਕਿਆ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਧਾਰਾ-188 ਸਮੇਤ 51 ਬੀ ਡਿਜਾਸਟਰ ਮੈਨਜਮੈਂਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ