ਚੰਡੀਗੜ੍ਹ, ਕਿਸਾਨ ਸੰਘਰਸ਼ ਦੌਰਾਨ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਗੱਜਣ ਸਿੰਘ (55) ਸਪੁੱਤਰ ਪਾਲ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਲੁਧਿਆਣਾ ਤੋਂ 24 ਨਵੰਬਰ ਤੋਂ ਦਿੱਲੀ ਮੋਰਚੇ ਤੇ ਗਏ ਹੋਏ ਸਨ। ਇਸ ਘਟਨਾ ਸਮੇਂ ਨਾਲ ਮੌਜੂਦ ਪਿੰਡ ਦੇ ਹੀ ਕਿਸਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਉਹ 26 ਤਰੀਕ ਤੋਂ ਦਿੱਲੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ। ਬੀਤੀ ਰਾਤ ਨੂੰ ਬਹਾਦਰਗੜ੍ਹ ਬਾਡਰ ਤੇ ਅਚਾਨਕ ਪਹੁੰਚਣ ਦਾ ਸੱਦਾ ਮਿਲਿਆ ਤਾਂ ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਵੀ ਨਾਲ ਸਨ, ਅਚਾਨਕ ਹੀ ਉਨ੍ਹਾ ਦੀ ਸਿਹਤ ਖਰਾਬ ਹੋਈ ਤੇ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਤਪਾਲ ਵਿੱਚ ਲਿਆਇਆ ਗਿਆ ਪਰ ਉਹ ਪੂਰੇ ਹੋ ਗਏ ਸਨ। ਉਨ੍ਹਾਂ ਦੱਸਿਆ ਉਨ੍ਹਾਂ ਕਿ ਉਹ ਕਿਸਾਨ ਘੋਲ ਨੂੰ ਸਮਪਰਿਤ ਸਨ ਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਮੋਰਚੇ ਤੋਂ ਵਾਪਸ ਘਰ ਜਾਣ ਨੂੰ ਤਿਆਰ ਨਹੀਂ ਸਨ।ਉਹ 24 ਤਰੀਕ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੂਰ ਦੇ ਅਗਵਾਈ ਵਿੱਚ ਵੱਡੇ ਕਾਫ਼ਲੇ ਦੇ ਨਾਲ਼ ਘੁਲਾਲ ਟੋਲ ਪਲਾਜ਼ੇ ਤੋਂ ਹੀ ਦਿੱਲੀ ਗਏ ਹੋਏ ਸਨ। ਉਹ ਆਪਣੇ ਪਿੰਡ ਦੋ ਟਰਾਲੀਆਂ ਨਾਲ ਆਏ ਸਨ।