ਜਲੰਧਰ, (ਵਿਸ਼ਾਲ/ ਰੋਜਾਨਾ ਆਜਤਕ)-ਵਿਦਿਆਰਥੀਆਂ ਦਾ ਵਫ਼ਦ ਦੀਪਕ ਬਾਲੀ ਅਤੇ ਨਵਦੀਪ ਦਕੋਹਾ ਦੀ ਅਗਵਾਈ ਵਿਚ ਏਡੀਸੀ ਜਲੰਧਰ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਨੇ ਦਲਿਤ ਵਿਦਿਆਰਥੀਆਂ ਦੀਆਂ ਰੋਕੀਆਂ ਹੋਈਆਂ ਡਿਗਰੀਆਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਡਿਗਰੀਆਂ ਰੋਕਣ ਵਾਲੇ ਕਾਲਜਾਂ ‘ਤੇ ਕਾਰਵਾਈ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਹਰ ਸਾਲ ਦਲਿਤ ਵਿਦਿਆਰਥੀਆਂ ਦੇ ਦਾਖਲਿਆਂ ਦੀ ਸੰਖਿਆ ਘਟ ਜਾਣਾ ਚਿੰਤਾ ਦਾ ਵਿਸ਼ਾ ਹੈ, ਇਸ ਪ੍ਰਤੀ ਸਰਕਾਰਾਂ ਨੂੰ ਜ਼ਿੰਮੇਵਾਰ ਹੋਣ ਦੀ ਲੋੜ ਹੈ। ਇਸ ਮੌਕੇ ਮੁੱਖ ਤੌਰ ‘ਤੇ ਬਿੰਦਰ ਲਾਖਾ, ਕੇਵਲ ਭੱਟੀ, ਰਾਜ ਕੁਮਾਰ, ਦਕਸ਼ ਫਿਲੌਰ, ਓਮ ਸੁਮਨ, ਗੋਪਾਲ ਚੰਦ, ਪ੍ਰਰੀਤਮ ਪਾਲ ਸਿੰਘ, ਸੂਰਜ ਸਿੱਧੂ, ਵਿਜੇ ਯਾਦਵ ਆਦਿ ਵੀ ਹਾਜ਼ਰ ਸਨ।