ਜੋ ਬਾਇਡਨ ਵੱਲੋਂ ਨਵੇਂ ਰੱਖਿਆ ਮੰਤਰੀ ਦੀ ਚੋਣ

ਵਾਸ਼ਿੰਗਟਨ,10 ਦਸੰਬਰ,2020: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਰੱਖਿਆ ਮੰਤਰੀ ਦੇ ਤੌਰ ‘ਤੇ ਰਿਟਾਇਰਡ ਫ਼ੌਜੀ ਜਨਰਲ ਲੌਇਡਆਸਿਟਨ ਦੀ ਚੋਣ ਕੀਤੀ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਮੈਨੂੰ ਤੁਹਾਨੂੰ ਦੱਸਣ ‘ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੌਇਡ ਆਸਿਟਨ ਹੁਣ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣਗੇ। ਉਹ ਰੱਖਿਆ ਮੰਤਰਾਲੇ ਦੀ ਅਗਵਾਈ ਕਰਨ ਵਾਲੇ ਅਫਰੀਕੀ ਮੂਲ ਦੇ ਪਹਿਲੇ ਅਮਰੀਕੀ ਹੋਣਗੇ। ਆਸਿਟਨ ਸੰਕਟ ਸਮੇਂ ਹਮੇਸ਼ਾਂ ਬਾਇਡਨ ਦੇ ਨਾਲ ਖੜ੍ਹੇ ਰਹੇ ਹਨ। ਜਦੋਂ ਬਾਇਡਨ ਉਪ-ਰਾਸ਼ਟਰਪਤੀ ਸਨ ਉਸ ਵੇਲੇ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਆਸਿਟਨ ਇਰਾਕ ‘ਚ ਅੰਤਿਮ ਕਮਾਂਡਿੰਗ ਅਮਰੀਕੀ ਜਨਰਲ ਸਨ। ਬਾਇਡਨ ਦੇ ਮਨ ‘ਚ ਵੀ ਆਸਿਟਨ ਲਈ ਕਾਫੀ ਸਨਮਾਨ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਆਪਣੇ ਭਾਸ਼ਣ ‘ਚ ਵੀ ਕੀਤਾ ਹੈ

Leave a Reply

Your email address will not be published. Required fields are marked *