ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਸ੍ਰੀ ਦਇਆ ਨੰਦ ਚੌਂਕ ‘ਚ ਇਮਿਉਨਟੀ ਵਧਾਉਣ ਲਈ ਹੌਮੋਪੈਥੀ ਦਵਾਈ ਮੁਫਤ ਵੰਡੀ ਗਈ। ਇਸ ਮੌਕੇ ‘ਤੇ ਡਾ. ਆਰ.ਐਸ ਸੋਢੀ (ਬੀ.ਐਚ.ਐਮ.ਐਸ) ਮਾਡਲ ਟਾਊਨ ਨੇ ਦੱਸਿਆ ਕਿ ਕਰੋਨਾ ਵਾਇਰਸ ਦਾ ਪ੍ਰਭਾਵ ਪੂਰੇ ਦੇਸ਼ ਵਿਚ ਹੈ। ਸਾਡੇ ਸਰੀਰ ਵਿਚ ਪਾਵਰ ਇਮਿਉਨਟੀ ਵਧਾਏਗੀ। ਇਹ ਹੌਮੋਪੈਥਿਕ ਦਵਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਈਆਈਐਚਪੀ ਇੰਡੀਅਨ ਇੰਸਟੀਚਿਊਟ ਆਫ ਹੋਮੈਪੈਥਿਕ ਵੱਲੋਂ ਵੰਡੀ ਜਾ ਰਹੀ ਹੈ। ਇਹ ਦਵਾਈ ਬਿਲਕੁਲ ਮੁਫਤ ਦੇ ਰਹੇ ਹਾਂ। ਇਸ ਮੌਕੇ ‘ਤੇ ਉਨ੍ਹਾਂ ਨੇ ਆਜ ਕੀ ਪੁਕਾਰ ਹਿਊਮਨ ਰਾਇਟਸ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਇਮਿਊਨੋ ਬੁਸਟਰ ਨਾਮਕ ਹੈਮੋਪੈਥਿਕ ਦਵਾਈ ਵੰਡੀ। ਇਹ ਸੰਸਥਾ ਵੱਲੋਂ ਗੜ੍ਹਾ ਵਿਖੇ ਦਇਆ ਨੰਦ ਚੌਂਕ ‘ਚ ਤਕਰੀਬਨ 500 ਲੋਕਾਂ ਨੂੰ ਵੰਡੀ ਗਈ। ਇਸ ਮੌਕੇ ‘ਤੇ ਡਾ.ਆਰ.ਐਸ ਸੋਢੀ, ਡਾ. ਦੀਪਕਾ, ਸੰਸਥਾ ਪ੍ਰਧਾਨ ਅਨਿਲ ਸਹਿਗਲ, ਸਾਬਕਾ ਕੌਂਸਲਰ ਕ੍ਰਿਪਾਲ ਪਾਲੀ, ਸੁਧੀਰ ਕਪੂਰ, ਐਚ.ਐਸ ਮਿਨਹਾਸ, ਕਲੇਰ, ਸ਼ਸ਼ੀ ਵਰਮਾ, ਵਿਨਸ, ਹੈਪੀ ਆਦਿ ਮੌਜੂਦ ਸਨ।