ਸ. ਸੁਖਜਿੰਦਰ ਸਿੰਘ ਸੁਭਾਨਪੁਰ ਜਨਰਲ ਸਕੱਤਰ ਅਤੇ ਦਿਲਬਾਗ ਸਿੰਘ ਚੇਅਰਮੈਨ ਨਿਯੁਕਤ ਹੋਏ
ਜਲੰਧਰ, (ਸੰਜੇ ਸ਼ਰਮਾ)-ਬੀਤੇ ਦਿਨੀਂ ਅਮਰੀਕਾ ‘ਚ ਨਿਊਯਾਰਕ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਨਵੀਂ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਸ. ਬਲਦੇਵ ਸਿੰਘ ਗਿਲਜੀਆਂ ਪ੍ਰਧਾਨ, ਸ. ਸੁਖਜਿੰਦਰ ਸਿੰਘ ਸੁਭਾਨਪੁਰ ਜਨਰਲ ਸਕੱਤਰ ਅਤੇ ਦਿਲਬਾਗ ਸਿੰਘ ਚੇਅਰਮੈਨ ਨਿਯੁਕਤ ਹੋਏ। ਇਸ ਮੌਕੇ ‘ਤੇ ਸਾਬਕਾ ਪ੍ਰਧਾਨ ਸ. ਰਘਬੀਰ ਸਿੰਘ ਸੁਭਾਨਪੁਰ, ਸਾਬਕਾ ਪ੍ਰਧਾਨ ਸ. ਹਿੰਮਤ ਸਿੰਘ ਸਰਪੰਚ, ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਗਿਲਜੀਆਂ, ਸਾਬਕਾ ਪ੍ਰਧਾਨ ਸ. ਗੁਰਮੀਤ ਸਿੰਘ ਮਹਿਮਦਪੁਰ, ਸਾਬਕਾ ਚੇਅਰਮੈਨ ਸਤਨਾਮ ਸਿੰਘ ਟਾਹਲੀ, ਜਨਰਲ ਸਕੱਤਰ ਦਲੇਰ ਸਿੰਘ, ਕੁਲਦੀਪ ਸਿੰਘ ਖਾਲਸਾ, ਮਾਸਟਰ ਮਹਿੰਦਰ ਸਿੰਘ, ਸਾਬਕਾ ਪ੍ਰਧਾਨ ਗੁਰਮੇਜ ਸਿੰਘ, ਸਾਬਕਾ ਪ੍ਰਧਾਨ ਰਘਬੀਰ ਸਿੰਘ ਬੱਬੀ, ਜੁਗਵਿੰਦਰ ਸਿੰਘ, ਸੁਰਿੰਦਰ ਸਿੰਘ, ਬੀਬੀ ਬਲਵਿੰਦਰ ਕੌਰ ਗਿਲਜੀਆਂ, ਸ. ਦਲੀਪ ਸਿੰਘ, ਗਰੀਬ ਸਿੰਘ ਤਨੇਜਾ, ਜਸਵਿੰਦਰ ਸਿੰਘ, ਹੈਡ ਗ੍ਰੰਥੀ ਗਿਆਨੀ ਜਸਪਾਲ ਸਿੰਘ, ਬਿਲਡਿੰਗ ਇੰਚਾਰਜ ਗੁਰਦੀਪ ਸਿੰਘ, ਮਹਿੰਦਰ ਸਿੰਘ, ਐਜੂਕੇਸ਼ਨ ਡਿਪਾਰਟਮੈਂਟ ਬੀਬੀ ਗੁਰਮੀਤ ਕੌਰ, ਪਰਮਿੰਦਰ ਕੌਰ, ਲੀਗਲ ਅਡਵਾਈਜ਼ਰ ਬੀਬੀ ਸਤਵਿੰਦਰ ਕੌਰ, ਬਲਵੀਰ ਸਿੰਘ, ਜਨਰਲ ਮੈਨੇਜਰ ਹਰਵਿੰਦਰ ਸਿੰਘ ਤਲਵੰਡੀ, ਲੰਗਰ ਇੰਚਾਰਜ ਬਲਵਿੰਦਰ ਸਿੰਘ ਅਤੇ ਮਨਜੀਤ ਸਿੰਘ, ਗ੍ਰੰਥੀ ਗਿਆਨੀ ਸੇਵਕ ਸਿੰਘ, ਗ੍ਰੰਥੀ ਗਿਆਨੀ ਕੁਲਵੰਤ ਸਿੰਘ, ਗਿਆਨੀ ਸੇਵਕ ਸਿੰਘ ਆਦਿ ਮੌਜੂਦ ਸਨ। ਇਨ੍ਹਾਂ ਸਾਰੀਆਂ ਨੂੰ ਨਵੇਂ ਬਣੇ ਮੈਂਬਰ ਸ. ਬਲਦੇਵ ਸਿੰਘ ਗਿਲਜੀਆਂ ਪ੍ਰਧਾਨ, ਸ. ਸੁਖਜਿੰਦਰ ਸਿੰਘ ਸੁਭਾਨਪੁਰ ਜਨਰਲ ਸਕੱਤਰ ਅਤੇ ਦਿਲਬਾਗ ਸਿੰਘ ਨੂੰ ਵਧਾਈ ਦਿੱਤੀ। ਅਦਾਰਾ ਸ਼ਾਨੇ ਪੰਜਾਬਯੂਐਸਏ ਵੱਲੋਂ ਸਮੂਹ ਕਮੇਟੀ ਮੈਂਬਰਾਨ ਨੂੰ ਵਧਾਈ।