
ਜਲੰਧਰ, (ਸੰਜੇ ਸ਼ਰਮਾ/ਟਿੰਕੂ ਕੋਮਲ)-ਕਰੋਨਾ ਵਾਇਰਸ ਦੇ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਪ੍ਰਤੀ ਲਗਾਤਾਰ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਉਨ੍ਹਾਂ ਅਧਿਕਾਰੀਆਂ ਨੂੰ ਕ੍ਰਾਇਮ ਇੰਨਵੈਸਟੀਕੇਸ਼ਨ ਏਜੰਸੀ (ਸੀਆਈਏ) ਦੇ ਮੈਂਬਰਾਂ ਵੱਲੋਂ ਸਨਮਾਨ ਪੱਤਰ ਵੰਡੇ ਗਏ। ਬੀਤੇ ਦਿਨੀਂ ਅਰਬਨ ਸਟੇਟ ਫੇਜ-1 ‘ਚ ਡੀਵਜਨ 7 ਦੇ ਏਐਸਆਈ ਸੋਹਣ ਲਾਲ, ਏਐਸਆਈ ਬਲਜੀਤ ਸਿੰਘ, ਗਗਨਦੀਪ ਸਿੰਘ ਅਤੇ ਸਾਂਝ ਕੇਂਦਰ ਇੰਚਾਰਜ ਸਤਿੰਦਰ ਕੁਮਾਰ ਸਨਮਾਨ ਪੱਤਰ ਦਿੱਤੇ। ਇਨ੍ਹਾਂ ਕਰਮਚਾਰੀਆਂ ਨੂੰ ਕ੍ਰਾਇਮ ਇੰਨਵੈਸਟੀਕੇਸ਼ਨ ਏਜੰਸੀ (ਸੀਆਈਏ) ਵੀਰ ਬਿਕਰਮ ਭੰਡਾਰੀ ਸਟੇਟ ਹੈਡ ਪੰਜਾਬ, ਸੰਜੀਵ ਧਾਮੀ, ਅਨਮੋਨ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ‘ਤੇ ਬਿਕਰਮ ਭੰਡਾਰੀ ਨੇ ਕਿਹਾ ਕਿ ਇਸੇ ਤਰ੍ਹਾਂ ਲਗਾਤਾਰ ਹੋਰ ਵੀ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਸਨਮਾਤ ਕਰਦੇ ਰਹਾਂਗੇ।