ਇਕ ਵਿਅਕਤੀ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ

ਜਲੰਧਰ, (ਬਿੳੂਰੋ)-ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੁਨਿਟ ਦੀ ਟੀਮ ਨੇ ਇਕ ਵਿਅਕਤੀ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵਿਅਕਤੀ ਦੀ ਪਛਾਣ ਅਮਿਤ ਕੁਮਾਰ ਉਰਫ਼ ਮੀਤਾ (32) ਪੁੱਤਰ ਨਰੇਸ਼ ਕੁਮਾਰ ਵਾਸੀ ਹਰਨਾਮਦਾਸਪੁਰਾ, ਜਲੰਧਰ ਹਾਲ ਵਾਸੀ ਅਸ਼ੋਕ ਵਿਹਾਰ ਨੇੜੇ ਮਿਲਕ ਪਲਾਂਟ, ਜਲੰਧਰ ਵਜੋਂ ਹੋਈ ਹੈ। ਗੱਲਬਾਤ ਦੌਰਾਨ ਏ.ਸੀ.ਪੀ. ਕ੍ਰਾਈਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਐਸ.ਓ.ਯੂ. ਦੇ ਮੁਖੀ ਅਸ਼ਵਨੀ ਕੁਮਾਰ ਨੰਦਾ ਦੀ ਪੁਲਸ ਪਾਰਟੀ ਨੇ ਵਾਈ ਪੁਆਇੰਟ ਹਰਨਾਮਦਾਸ ਪੁਰਾ ਵਿਖੇ ਕਾਰਵਾਈ ਕਰਦੇ ਹੋਏ ਅਮਿਤ ਕੁਮਾਰ ਉਰਫ਼ ਮੀਤਾ ਤੋਂ ਹੈਰੋਇਨ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਤਫ਼ਤੀਸ਼ ਦੌਰਾਨ ਮੀਤਾ ਨੇ ਦੱਸਿਆ ਕਿ ਉਹ ਇਕ ਕੰਪਨੀ ਵਿੱਚ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ ਤੇ 1 ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆਇਆ ਹੈ। ਪੁਲਸ ਵਲੋਂ ਮੁਲਜਮ ਖ਼ਿਲਾਫ਼ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *