ਆਜ ਕੀ ਪੁਕਾਰ ਹੁਮਨਰਾਇਟਸ ਐਸੋਸੀਏਸ਼ਨ ਵੱਲੋਂ ਨਗਦ ਰਾਸ਼ੀ ਦੇ ਕੇ ਪਰਿਵਾਰ ਦੀ ਮਦਦ ਕੀਤੀ

ਜਲੰਧਰ, (ਸੰਜੇ ਸ਼ਰਮਾ)-ਜਸਵੰਤ ਨਗਰ ‘ਚ ਸਥਿਤ ਆਜ ਕੀ ਪੁਕਾਰ ਹੁਮਨਰਾਇਟਸ ਐਸੋਸੀਏਸ਼ਨ ਸੰਸਥਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 11 ਹਜਾਰ ਦੀ ਨਗਦ ਰਾਸ਼ੀ ਦੇ ਕੇ ਗਰੀਬ ਪਰਿਵਾਰ ਦੀ ਮਦਦ ਕੀਤੀ। ਭਾਰਗੋ ਕੈਂਪ ‘ਚ ਨਿਵਾਸੀ ਨੌਜਵਾਨ ਦੀ ਅਚਾਨਕ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਸ ਦਾ ਦੋਨੋਂ ਪੈਰ ਫੈਕਚਰ ਹੋ ਗਏ ਸੀ। ਪਰਿਵਾਰ ਦੀ ਹਾਲਤ ਕਾਫੀ ਮਾੜੀ ਹੈ ਜਿਸ ਕਾਰਨ ਉਸ ਦਾ ਇਲਾਜ ਨਹੀਂ ਕਰਵਾ ਸਕਦੇ ਸਨ। ਜਦ ਐਸੋਸੀਏਸ਼ਨ ਨੂੰ  ਪਤਾ ਲੱਗਾ ਤਾਂ ਘਰ ਜਾ ਕੇ ਮਦਦ ਕਰਕੇ ਆਏ। ਪਰਿਵਾਰ ਵਿਚ ਉਸ ਦੀ ਮਾਂ ‘ਤੇ ਪੁੱਤਰ ਹਨ। ਪਰਿਵਾਰ ਦੀ ਹਾਲਤ ਕਾਫੀ ਖਸਤਾ ਹੈ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਜ ਕੀ ਪੁਕਾਰ ਹੁਮਨਰਾਇਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਨਿਲ ਸਹਿਗਲ ਅਤੇ ਕੁਲੰਵਤ ਸਿੰਘ ਕਲੇਰ ਵੱਲੋਂ ਪਰਿਵਾਰ ਨੂੰ ਨਗਦ ਰਾਸ਼ੀ ਭੇਟ ਕੀਤਾ ਗਿਆ।

Leave a Reply

Your email address will not be published. Required fields are marked *