ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਨੂੰ ਖ਼ਾਸ ਅੰਦਾਜ਼ ‘ਚ ਬਰਥਡੇ ਵਿਸ਼

ਅੱਜ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਜਨਮਦਿਨ ਹੈ, ਉਹ 40 ਸਾਲਾਂ ਦੇ ਹੋ ਗਏ ਹਨ। ਉਸ ਦਾ ਜਨਮ 12 ਅਕਤੂਬਰ 1980 ਨੂੰ ਮੁੰਬਈ ਵਿੱਚ ਹੋਇਆ ਸੀ। ਲੋਕ ਸਿਧਾਰਥ ਨੂੰ ਉਸ ਦੇ ਜਨਮਦਿਨ ‘ਤੇ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸਿਧਾਰਥ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਬਿੱਗ ਬੌਸ ਵਿੱਚ ਉਸ ਦੇ ਬਹੁਤ ਨੇੜੇ ਰਹੀ ਸ਼ਹਿਨਾਜ਼ ਗਿੱਲ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਸ਼ੁਕਲਾ ਦਾ ਜਨਮਦਿਨ ਮਨਾਉਣ ਲਈ ਅੱਧੀ ਰਾਤ ਪਹੁੰਚੀ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਤੋਂ ਕੇਕ ਵੀ ਕਟਵਾਇਆ ਅਤੇ ਬਹੁਤ ਹੀ ਪਿਆਰੇ ਢੰਗ ਨਾਲ ਉਸ ਨੂੰ ਜਨਮਦਿਨ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *