ਕੌਣ ਬਨੇਗਾ ਕਰੋੜਪਤੀ ਦਾ ਵੀਰਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਐਪੀਸੋਡ ਕਾਫੀ ਦਿਲਚਸਪ ਸੀ। ਦਰਅਸਲ ਇਸ ਐਪੀਸੋਡ ਵਿੱਚ ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ਵਿੱਚ ਕੀ ਕੀਤਾ ਇਸ ਬਾਰੇ ਰਾਜ਼ ਜ਼ਾਹਰ ਕੀਤਾ। ਇਸ ਦੌਰਾਨ ਬਿੱਗ ਬੀ ਨੇ ਘਰ ‘ਚ ਝਾੜੂ-ਪੋਚਾ ਕੀਤਾ ਸੀ। ਪੱਛਮੀ ਬੰਗਾਲ ਦੀ ਮੁਕਾਬਲੇਬਾਜ਼ ਰੂਨਾ ਸਾਹਾ ਅਮਿਤਾਭ ਦੇ ਸਾਹਮਣੇ ਬੈਠੀ ਸੀ। ਰੂਨਾ ਸਾਹਾ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਵਿੱਚ ਬਹੁਤ ਸਾਰੇ ਘਰੇਲੂ ਕੰਮ ਕੀਤੇ ਹਨ।