ਨਿਊਯਾਰਕ, 23 ਅਕਤੂਬਰ 2020 : ਭਾਰਤੀ ਮੂਲ ਦੇ ਅਮਰੀਕੀ ਜ਼ਿਲ•ਾ ਜੱਜ ਅਮਿਤ ਪੀ. ਮੇਹਤਾ ਨੂੰ ਗੂਗਲ ਵਿਰੁੱਧ ਨਿਆਂ ਵਿਭਾਗ ਦਾ ਇਤਿਹਾਸਕ ਮੁਕੱਦਮਾ ਸੌਂਪਿਆ ਗਿਆ ਹੈ। 22 ਦਸੰਬਰ, 2014 ਨੂੰ ਮੇਹਤਾ ਨੂੰ ਕੋਲੰਬੀਆ ਜ਼ਿਲ•ੇ ਦੀ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਸੀ। ਭਾਰਤ ਦੇ ਗੁਜਰਾਤ ਵਿੱਚ ਜਨਮੇ ਮੇਹਤਾ ਕੋਲ 1993 ਵਿੱਚ ਜਾਰਜਟਾਊਨ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਹੈ ਅਤੇ ਉਨ•ਾਂ ਨੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ‘ਚ ਕਾਨੂੰਨ ਦੀ ਪੜ•ਾਈ ਕੀਤੀ ਸੀ। ਲਾਅ ਸਕੂਲ ਤੋਂ ਬਾਅਦ ਮੇਹਤਾ ਨੇ ਨੌਵੀਂ ਸਰਕਿਟ ਕੋਰਟ ਵਿੱਚ ਕਲਰਕ ਦਾ ਕੰਮ ਕਰਨਤੋਂ ਪਹਿਲਾਂ ਸੈਨ ਫਰਾਂਸਿਸਕੋ ਦੀ ਇੱਕ ਕਾਨੂੰਨੀ ਫਰਮ ਵਿੱਚ ਕੰਮ ਕੀਤਾ ਸੀ। ਸਾਲ 2002 ਵਿੱਚ ਮੇਹਤਾ ਇੱਕ ਸਟਾਫ਼ ਅਟਾਰਨੀ ਦੇ ਰੂਪ ਵਿੱਚ ‘ਡਿਸਟ੍ਰਿਕਟ ਆਫ਼ ਕੋਲੰਬੀਆ ਪਬਲਿਕ ਡਿਫੈਂਡਰ ਸਰਵਿਸ’ ਵਿੱਚ ਤੈਨਾਤ ਹੋਏ।
ਨਿਆਂ ਵਿਭਾਗ ਅਤੇ 11 ਰਾਜਾਂ ਦੇ ਅਟਾਰਨੀ ਜਨਰਲ ਨੇ ਮੰਗਲਵਾਰ ਨੂੰ ਕੋਲੰਬੀਆ ਜ਼ਿਲ•ੇ ਲਈ ਅਮਰੀਕੀ ਜ਼ਿਲ•ਾ ਅਦਾਲਤ ਵਿੱਚ ਗੂਗਲ ਇੰਟਰਨੈੱਟ ਕੰਪਨੀ ਵਿਰੁੱਧ ਬੇਭਰੋਸਗੀ (ਐਂਟੀਟਰੱਸਟ) ਦਾ ਮੁਕੱਦਮਾ ਦਾਇਰ ਕੀਤਾ ਸੀ। ਇਸ ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਸਨੇ ਆਨਲਾਈਨ ਖੋਜ ਅਤੇ ਇਸ਼ਤਿਹਾਰ ‘ਚ ਆਪਣੇ ਰੁਤਬੇ ਦੀ ਵਰਤੋਂ ਮੁਕਾਬਲੇ ਨੂੰ ਖ਼ਤਮ ਕਰਨ ਲਈ ਕੀਤੀ। ਇਸ ਵਿੱਚ ਸ਼ਾਮਲ ਹੋਰ ਰਾਜਾਂ ਦੇ ਅਟਾਰਨੀ ਜਨਰਲ ਦਫ਼ਤਰ ਅਰਕੰਸਾਸ, ਫਲੋਰਿਡਾ, ਜਾਰਜੀਆ, ਇੰਡੀਆਨਾ, ਕੇਂਟਕੀ, ਲੁਈਸੀਆਨਾ, ਮਿਸੀਸਿਪੀ, ਮਿਸੌਰੀ, ਮੋਂਟਾਨਾ, ਦੱਖਣੀ ਕੈਰੋਲਿਨਾ ਅਤੇ ਟੈਕਸਾਸ ਦੀ ਨੁਮਾਇੰਦਗੀ ਕਰਦੇ ਹਨ।